ਜ਼ਿਲ੍ਹਾ ਪ੍ਰਸ਼ਾਸਨ ਵਲੋਂ ‘ਬੇਟੀ ਬਚਾਓ,ਬੇਟੀ ਪੜ੍ਹਾਓ’ ਮੁਹਿੰਮ ਤਹਿਤ 16 ਮਹਿਲਾ ਪੁਲਿਸ ਅਫਸ਼ਰਾਂ ਦੇ ਨਾਮ ਗ੍ਰਾਫ਼ਟੀਆਂ ਸਮਰਪਿਤ- ਡਿਪਟੀ ਕਮਿਸ਼ਨਰ

0
135

ਕਿਹਾ, ਗ੍ਰਾਫ਼ਟੀਆਂ ਲੜਕੀਆਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਤੋਂ ਇਲਾਵਾ ਉਭਰਦੇ ਖਿਡਾਰੀਆ ਨੂੰ ਕਾਮਯਾਬੀ ਦੀਆਂ ਨਵੀਆਂ ਉਚਾਈਆਂ ਨੂੰ ਸਰ ਕਰਨ ਲਈ ਪ੍ਰੇਰਿਤ ਕਰਨਗੀਆਂ
ਜਲੰਧਰ 27 ਮਾਰਚ  (ਰਮੇਸ਼ ਗਾਬਾ)  ਜ਼ਿਲ੍ਹੇ ਵਿੱਚ 16 ਮਹਿਲਾ ਪੁਲਿਸ ਅਫ਼ਸਰਾਂ ਜਿਨ੍ਹਾਂ ਵਲੋਂ ਖੇਡਾਂ ਦੇ ਖੇਤਰਾਂ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ ਅਤੇ ਕਈ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਖੇਡਾਂ ਵਿੱਚ ਦੇਸ਼ ਦਾ ਨਾਮ ਪੂਰੀਆਂ ਦੁਨੀਆਂ ਵਿੱਚ ਰੌਸ਼ਨ ਕੀਤਾ ਹੈ ਦੇ ਸਨਮਾਨ ਵਜੋਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੀ.ਏ.ਪੀ. ਕੈਂਪਸ ਦੀ ਕੰਧ ਅਤੇ ਹੋਰ ਨਾਲ ਦੇ ਫਲਾਈ ਓਵਰ ’ਤੇ ਉਨਾਂ ਦੀਆਂ ਗ੍ਰਾਫ਼ਟੀਆਂ ਬਣਾਈਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਹ ਗ੍ਰਾਫ਼ਟੀਆ ਲੜਕੀਆਂ ਨੂੰ ਜਿਥੇ ਸਿੱਖਿਆ ਹਾਸਿਲ ਕਰਕੇ ਪੂਰੀ ਮਿਹਨਤ ਨਾਲ ਸਫ਼ਲਤਾ ਹਾਸਿਲ ਕਰਨ ਲਈ ਪ੍ਰੇਰਿਤ ਕਰਨਗੀਆਂ ਉਥੇ ਹੀ ਉਭਰਦੇ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਕਾਮਯਾਬੀ ਦੀਆਂ ਨਵੀਆਂ ਬੁਲੰਦੀਆਂ ਨੂੰ ਹਾਸਿਲ ਕਰਨ ਲਈ ਉਤਸ਼ਾਹਿਤ ਵੀ ਕਰਨਗੀਆਂ। ਉਨ੍ਹਾਂ ਦੱਸਿਆ ਕਿ ਬੇਟੀ ਬਚਾਓ,ਬੇਟੀ ਪੜ੍ਹਾਓ ਪ੍ਰੋਗਰਾਮ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਲੜਕੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਕਾਮਯਾਬੀ ਦੀਆਂ ਪੌੜੀਆਂ ਚੜਨ ਦੀ ਪੂਰੀ ਖੁੱਲ ਦੇਣੀ ਚਾਹੀਦੀ ਹੈ ਤਾਂ ਜੋ ਉਹ ਜਲੰਧਰ ਪੁਲਿਸ ਦੀਆਂ ਇਨਾਂ ਮਹਿਲਾ ਅਫ਼ਸਰਾਂ ਦੀ ਤਰ੍ਹਾਂ ਦੇਸ਼ ਦਾ ਨਾਮ ਰੌਸ਼ਨ ਕਰ ਸਕਣ।
ਸ੍ਰੀ ਥੋਰੀ ਨੇ ਦੱਸਿਆ ਕਿ ਇਨ੍ਹਾਂ 16 ਮਹਿਲਾ ਪੁਲਿਸ ਅਫ਼ਸਰਾਂ ਵਲੋਂ ਵੱਖ-ਵੱਖ ਖੇਡਾਂ ਜਿਵੇਂ ਜੁਡੋ, ਕਬੱਡੀ, ਸ਼ੂਟਿੰਗ, ਵੇਟ ਲਿਫ਼ਟਿੰਗ, ਕੁਸ਼ਤੀ ਅਤੇ ਦੌੜ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਈ ਗਈ ਹੈ ਅਤੇ ਹੁਣ ਪੁਲਿਸ ਵਿਭਾਗ ਵਿੱਚ ਪੀ.ਪੀ.ਐਸ. ਅਫ਼ਸਰ ਤੋਂ ਲੈ ਕੇ ਕਾਂਸਟੇਬਲ ਦੇ ਵੱਖ-ਵੱਖ ਅਹੁਦਿਆਂ ’ਤੇ ਤਾਇਨਾਤ ਹਨ। ਉਨ੍ਹਾਂ ਦੱਸਿਆ ਕਿ ਪੀਪੀਐਸ ਅਫ਼ਸਰ ਸੁਨੀਤਾ ਰਾਣੀ, ਮਨਜੀਤ ਕੌਰ, ਹਰਵੰਤ ਕੌਰ, ਅਵਨੀਤ ਕੌਰ ਸੰਧੂ, ਹਰਵੀਨ ਸਰਾਓ ਅਤੇ ਖੁਸ਼ਬੀਰ ਕੌਰ , ਇੰਸਪੈਕਟਰ ਰਾਜਵਿੰਕਰ ਕੌਰ ਗਿੱਲ, ਕਾਂਸਟੇਬਲ ਰਵਨੀਤ ਕੌਰ, ਇੰਸਪੈਕਟਰ ਰਾਜਵਿੰਦਰ ਕੌਰ, ਏ.ਐਸ.ਆਈ. ਰਣਦੀਪ ਕੋਰ, ਏ.ਐਸ.ਆਈ. ਮਨਦੀਪ ਕੌਰ, ਹੈਡ ਕਾਂਸਟੇਬਲ ਅਮਨਦੀਪ ਕੌਰ , ਹੈਡ ਕਾਂਸਟੇਬਲ ਮਨਪ੍ਰੀਤ ਕੌਰ, ਸਬ ਇੰਸਪੈਕਟਰ ਅੰਜੂਮਨਮੌਰ ਗਿੱਲ, ਸਬ ਇੰਸਪੈਕਟਰ ਰਾਜਵੰਤ ਅਤੇ ਗੁਰਸ਼ਰਨਪ੍ਰੀਤ ਕੌਰ ਹਨ।
ਬੇਟੀ ਬਚਾਓ ਬੇਟੀ ਪੜ੍ਹਾਓ ਨੂੰ ਨਵਾਂ ਸਲੋਗਨ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਹਿਲਾਵਾਂ ਵਲੋਂ ਖੇਡਾਂ ਦੇ ਖੇਤਰ ਵਿੱਚ ਭਾਰਤ ਦੇਸ਼ ਨੂੰ ਦੁਨੀਆਂ ਦਾ ਮੋਹਰੀ ਦੇਸ਼ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਗਈ ਹੈ ਅਤੇ ਲੋਕਾਂ ਨੂੰ ਆਪਣੀਆਂ ਬੇਟੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਜਾਣ ਲਈ ਜਰੂਰ ਪ੍ਰੇਰਿਤ ਕਰਨਾ ਚਾਹੀਦਾ ਹੈ।
ਜ਼ਿਕਰ ਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੰਸ ਰਾਜ ਸਟੇਡੀਅਮ ਵਿਖੇ ਸਾਨੀਆਂ ਨੇਹਵਾਲ ਅਤੇ ਪੀ.ਵੀ.ਸਿੰਧੂ ਦੀ ਸਭ ਤੋਂ ਵੱਡੀ ਗ੍ਰਾਫ਼ਿਟੀ ਬਣਾਉਣ ਤੋਂ ਇਲਾਵਾ ਲੁੱਟ ਖੋਹ ਦੀ ਵਾਰਦਾਨ ਨੂੰ ਅਸਫ਼ਲ ਬਣਾਉਣ ਵਾਲੀ ਬਹਾਦਰ ਲੜਕੀ ਕੁਸੁਮ ਦੀ ਵੀ ਗ੍ਰਾਫ਼ਿਟੀ ਬਣਾਈ ਗਈ ਹੈ।