ਫ਼ਰਾਰ ਮੁੱਖ ਹੈਰੋਇਨ ਸਮੱਗਲਰ ਗੋਵਿੰਦਾ ਤੇ ਉਸ ਦੇ ਸਾਥੀ ਨੂੰ ਮੁਹਾਲੀ ਤੋਂ ਕੀਤਾ ਕਾਬੂ

0
56

  ਡਮਟਾਲ (TLT) ਐਸ.ਐਸ.ਪੀ ਕਾਂਗੜਾ ਵਿਮੁਕਤ ਰੰਜਨ ਅਤੇ ਆਈ.ਪੀ.ਐਸ ਅਸ਼ੋਕ ਰਤਨ ਨੇ ਨਸ਼ਿਆਂ ਨੂੰ ਜੜ੍ਹ ਤੋਂ ਖ਼ਤਮ ਕਰਨ ਦੀ ਮੁਹਿੰਮ ਨੂੰ ਅੱਜ ਇਕ ਨਵੀਂ ਸਫ਼ਲਤਾ ਮਿਲੀ ਹੈ। ਜਿਸ ਕਾਰਨ ਖੇਤਰ ਦਾ ਹਰ ਵਿਅਕਤੀ ਉਨ੍ਹਾਂ ਦੀ ਪ੍ਰਸ਼ੰਸਾ ਕਰ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਐੱਸ.ਐੱਸ.ਪੀ ਵਿਮੁਕਤਨੇ ਦੱਸਿਆ ਕਿ ਨਸ਼ਾ ਤਸਕਰ ਨੂੰ ਮੁਹਾਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਐਸ.ਐਸ.ਪੀ ਕਾਂਗੜਾ ਵਿਮੁਕਤ ਰੰਜਨ ਨੇ ਦੱਸਿਆ ਕਿ ਇਹ ਨਸ਼ਾ ਸਮੱਗਲਰ ਗੋਵਿੰਦਾ ਜਿਸ ਦੇ ਘਰ ਤੋਂ 302 ਗ੍ਰਾਮ ਹੈਰੋਇਨ ਅਤੇ ਉਸਦੀ ਕਾਰ ਵਿਚੋਂ 259 ਗ੍ਰਾਮ ਹੈਰੋਇਨ, ਕੁੱਲ 561 ਗ੍ਰਾਮ ਹੈਰੋਇਨ ਅਤੇ 1059 ਨਸ਼ੀਲੇ ਕੈਪਸੂਲ 14.5 ਲੱਖ ਰੁਪਏ ਨਕਦ ਅਤੇ ਇਕ ਹੋਰ ਨਸ਼ਾ ਤਸਕਰ ਸਿਕੰਦਰ ਉਰਫ ਨਿੰਮਾ ਜਿਸ ਕੋਲੋਂ 377.8 ਗ੍ਰਾਮ ਹੈਰੋਇਨ ਅਤੇ 1 ਲੱਖ 74 ਹਜ਼ਾਰ ਰੁਪਏ ਜ਼ਬਤ ਕੀਤੇ ਗਏ ਸਨ। ਇਸ ਲਈ ਉਸਦੇ ਪੂਰੇ ਪਰਿਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਉਸਦੀ ਜਾਇਦਾਦ ਨੂੰ ਸੀਲ ਕਰ ਦਿੱਤਾ ਗਿਆ ਸੀ, ਪਰ ਦੋਵੇਂ ਮੁੱਖ ਮੁਲਜ਼ਮ ਖੁਦ ਫ਼ਰਾਰ ਸਨ। ਨਿਰੰਤਰ ਛਾਪੇਮਾਰੀ ਕੀਤੀ ਜਾ ਰਹੀ ਸੀ, ਇਸ ਲਈ ਉਨ੍ਹਾਂ ਨੂੰ ਫੜਨ ਵਿਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ। ਗੁਪਤ ਸੂਚਨਾ ‘ਤੇ ਜਾਣਕਾਰੀ ਮਿਲਣ ਤੋਂ ਬਾਅਦ ਆਈ.ਪੀ.ਐਸ ਅਸ਼ੋਕ ਰਤਨ ਅਤੇ ਥਾਣਾ ਇੰਚਾਰਜ ਇੰਦੌਰਾ ਸੁਰਿੰਦਰ ਧੀਮਾਨ ਦੀ ਅਗਵਾਈ ਵਾਲੀ ਟੀਮ ਨੂੰ ਮੁਹਾਲੀ ਭੇਜਿਆ ਗਿਆ। ਧਰਮਿੰਦਰ ਉਰਫ ਗੋਵਿੰਦਾ ‘ਤੇ ਹੋਰ ਜ਼ਿਲ੍ਹਿਆਂ ਵਿਚ ਵੀ ਨਸ਼ਾ ਤਸਕਰੀ ਦੇ ਬਹੁਤ ਸਾਰੇ ਕੇਸ ਹਨ।