ਫਲਾਈਟ ‘ਚ ਕੱਪੜੇ ਉਤਾਰਨ ਦੀ ਕੋਸ਼ਿਸ਼ ਕਰ ਰਹੀ ਸੀ ਮਹਿਲਾ ਯਾਤਰੀ, ਕੈਬਿਨ ਕਰੂ ਨੇ ਸੀਟ ਨਾਲ ਬੰਨ੍ਹਿਆ

0
109

ਰੂਸ ਦੀ ਫਲਾਇਟ ‘ਚ ਚੜ੍ਹਨ ਮਗਰੋਂ ਇਕ ਮਹਿਲਾ ਅਜੀਬ ਹਰਕਤਾਂ ਕਰਦੀ ਦਿਖਾਈ ਦੇਣ ਲੱਗੀ। ਉਹ ਫਲਾਈਟ ਦੇ ਅੰਦਰ ਕੱਪੜੇ ਉਤਾਰਨ ਦੀ ਕੋਸ਼ਿਸ਼ ਕਰ ਰਹੀ ਸੀ। ਜਿਸ ਤੋਂ ਬਾਅਦ ਕਰੂ ਮੈਂਬਰ ਨੇ ਉਸ ਮਹਿਲਾ ਨੂੰ ਸੀਟ ਨਾਲ ਬੰਨ੍ਹ ਦਿੱਤਾ।

39 ਸਾਲਾ ਇਸ ਮਹਿਲਾ ਪੈਸੇਂਜਰ ਨੂੰ ਰੱਸੀ ਤੇ ਟੇਪ ਦੇ ਸਹਾਰੇ ਟੀਸ ਨਾਲ ਬੰਨ੍ਹ ਦਿੱਤਾ ਗਿਆ। ਅਜਿਹਾ ਮੰਨਿਆ ਗਿਆ ਕਿ ਉਸ ਨੇ ਡ੍ਰੱਗਸ ਲਈ ਹੋਈ ਸੀ। ਮੀਡੀਆ ਰਿਪੋਰਟਾਂ ਮੁਤਾਬਕ ਜਿਵੇਂ ਹੀ ਫਲਾਈਟ ਵਲਾਦਿਵੋਸਤੋਕ ਤੋਂ ਉਡਾਣ ਭਰੀ ਤਾਂ ਮਹਿਲਾ ਨੇ ਕੈਬਿਨ ਕੋਲ ਘੁੰਮਣਾ ਸ਼ੁਰੂ ਕਰ ਦਿੱਤਾ।

ਉਸ ਤੋਂ ਬਾਅਦ ਮਹਿਲਾ ਨੇ ਅਚਾਨਕ ਕੱਪੜੇ ਉਚਾਰਨੇ ਸ਼ੁਰੂ ਕਰ ਦਿੱਤੇ ਤੇ ਫਿਰ ਪਹਿਣਨ ਲੱਗੀ। ਉਹ ਮਹਿਲਾ ਕੈਬਿਨ ਕਰੂ ਦੀਆਂ ਗੱਲਾਂ ਮੰਨ ਰਹੀ ਸੀ। ਉਸ ਤੋਂ ਬਾਅਦ ਕੁਝ ਯਾਤਰੀਆਂ ਤੇ ਫਲਾਇਟ ਅਟੈਂਡੇਂਟ ਬਿਨਾਂ ਉਸ ਨੂੰ ਬਿਨਾਂ ਕੋਈ ਨੁਕਸਾਨ ਪਹੁੰਚਾਏ ਫਲਾਇਟ ਦੇ ਅੰਦਰ ਹੀ ਸੀਟ ਨਾਲ ਬੰਨ੍ਹ ਦਾ ਫੈਸਲਾ ਕੀਤਾ।

ਫਲਾਇਟ ਜਦੋਂ ਤਕ ਨੋਵੋਸਿਬਿਸਰਕ ਦੇ ਟੇਲਮਾਚੋਵੋ ਏਰਪੋਰਟ ‘ਤੇ ਲੈਂਡ ਨਹੀਂ ਕੀਤੀ ਉਦੋਂ ਤਕ ਉਸ ਮਹਿਲਾ ਨੂੰ ਸੀਟ ਨਾਲ ਬੰਨ੍ਹੀ ਰੱਖਿਆ। ਰੂਸੀ ਮੀਡੀਆ ਨੇ ਦੱਸਿਆ ਜਿਵੇਂ ਹੀ ਫਲਾਇਟ ਲੈਂਡ ਕੀਤੀ ਉਸ ਤੋਂ ਬਾਅਦ ਮਹਿਲਾ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ।

ਸਥਾਨਕ ਆਥਾਰਿਟੀ ਨੇ ਦੱਸਿਆ ਕਿ ਜਦੋਂ ਪੁਲਿਸ ਸਟੇਸ਼ਨ ਮਹਿਲਾ ਦੀ ਪੁੱਛਗਿਛ ਕੀਤੀ ਗਈ ਤਾਂ ਉਸ ਨੇ ਮੰਨਿਆ ਕਿ ਫਲਾਈਟ ‘ਚ ਚੜਨ ਤੋਂ ਪਹਿਲਾਂ ਉਸ ਨੇ ਨਸ਼ੀਲੀ ਚੀਜ਼ ਦਾ ਸੇਵਨ ਕੀਤਾ ਸੀ।