ਮਲੋਟ ਪੁਲਿਸ ਨੇ ਸਾਇਰਨ ਵਜਾ ਕੇ ਕੀਤੀ 1 ਘੰਟੇ ਲਈ ਸਾਇੰਲੈਂਸ ਦੀ ਸ਼ੁਰੂਆਤ

0
46

ਮਲੋਟ (TLT)- ਕੋਵਿਡ ਦੌਰਾਨ ਆਪਣੀਆਂ ਜਾਨਾਂ ਗਵਾ ਚੁਕੇ ਯੋਧਿਆਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਮਲੋਟ ਪੁਲਿਸ ਨੇ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ ਸਾਇਰਨ ਵਜਾ ਕੇ ਸਾਇੰਲੈਂਸ ਦੀ ਸ਼ੁਰੂਆਤ ਕੀਤੀ। ਇਸ ਮੌਕੇ ਐੱਸ.ਐੱਚ.ਓ ਸਿਟੀ ਮਲੋਟ ਸ: ਹਰਜੀਤ ਸਿੰਘ ਮਾਨ ਅਤੇ ਟ੍ਰੈਫਿਕ ਪੁਲਿਸ ਦੇ ਇੰਚਾਰਜ ਸਮੇਤ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮਾਂ ਨੇ ਸ਼ਹਿਰ ਦੇ ਤਹਿਸੀਲ ਰੋਡ ਅਤੇ ਜੀ.ਟੀ ਰੋਡ ਉੱਪਰ ਸਾਇਰਨ ਨੂੰ ਵਜਾ ਕੇ ਲੋਕਾਂ ਨੂੰ ਚੁਕੰਨੇ ਕੀਤਾ। ਇਸ ਤੋਂ ਬਾਅਦ ਜੀ.ਟੀ ਰੋਡ ਅਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਕਿਸੇ ਵੀ ਥਾਂ ‘ਤੇ ਕੋਈ ਵਹੀਕਲ ਨਹੀਂ ਚੱਲਦਾ ਵਿਖਾਈ ਦਿੱਤਾ।