ਪੰਜਾਬ ‘ਚ ਜੱਜਾਂ ਦਾ ਵੱਡਾ ਫੇਰਬਦਲ, ਇੱਕਠੇ 97 ਜੱਜਾਂ ਦੀ ਹੋਈ ਬਦਲੀ

0
131

ਚੰਡੀਗੜ੍ਹ (TLT) ਪੰਜਾਬ ਵਿੱਚ ਨਿਆਂਇਕ ਸੇਵਾਵਾਂ ਦੇ ਖੇਤਰ ਵਿੱਚ ਇੱਕ ਵੱਡਾ ਫੇਰਬਦਲ ਹੋਇਆ ਹੈ। ਜਿੱਥੇ 4 ਨਵੇਂ ਸੈਸ਼ਨ ਜੱਜਾਂ ਸਮੇਤ 11 ਸੈਸ਼ਨ ਜੱਜਾਂ ਦਾ ਤਬਾਦਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ 20 ਵਾਧੂ ਜੱਜਾਂ ਨੂੰ ਤਰੱਕੀ ਦਿੱਤੀ ਗਈ ਹੈ। ਦੱਸ ਦਈਏ ਕਿ ਰਾਜ ਵਿੱਚ ਕੁੱਲ 97 ਜੱਜਾਂ ਦਾ ਤਬਾਦਲਾ ਕੀਤਾ ਗਿਆ ਹੈ।

ਪੰਜਾਬ ਹਰਿਆਣਾ ਹਾਈ ਕੋਰਟ ਦੀ ਸਿਫਾਰਸ਼ ‘ਤੇ ਪੰਜਾਬ ਦੇ ਰਾਜਪਾਲ ਜੱਜ ਨੀਤੀਕਾ ਵਰਮਾ ਨੂੰ (ਸੀਜੇਐਮ) ਅਤੇ ਜ਼ਿਲ੍ਹਾ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂਰ ਭੇਜਿਆ ਗਿਆ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਜਾਰੀ ਕੀਤੇ ਗਏ ਹੁਕਮ 1 ਅਪਰੈਲ 2021 ਤੋਂ ਲਾਗੂ ਹੋਣਗੇ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਤਬਾਦਲੇ ਕੀਤੇ ਗਏ ਜੱਜਾਂ ਦੀ ਜਾਣਕਾਰੀ ਅਤੇ ਨਾਂਵਾਂ ਦੀ ਲਿਸਟ ਹੇਠਾਂ ਦਿੱਤੀ ਗਈ ਹੈ-