ਚੱਕ ਮਿਸ਼ਰੀ ਖਾ ਤੋਂ ਵੱਡੀ ਮਾਤਰਾ ਵਿਚ ਨਜਾਇਜ਼ ਸ਼ਰਾਬ ਬਰਾਮਦ, 4 ਵਿਅਕਤੀ ਕਾਬੂ

0
113

ਲੋਪੋਕੇ (TLT) – ਐੱਸ. ਐੱਸ .ਪੀ ਦਿਹਾਤੀ ਧਰੁਵ ਦਹੀਆ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਸਰਹੱਦੀ ਪਿੰਡ ਚੱਕ ਮਿਸ਼ਰੀ ਖਾ ਵਿਖੇ ਡੀ.ਐੱਸ.ਪੀ ਅਟਾਰੀ ਗੁਰਪ੍ਰਤਾਪ ਸਿੰਘ ਅਟਾਰੀ, ਡੀ.ਐੱਸ.ਪੀ ਵਿਪਨ ਕੁਮਾਰ ਅਜਨਾਲਾ ਦੀ ਅਗਵਾਈ ਵਿਚ ਥਾਣਾ ਲੋਪੋਕੇ ਦੇ ਮੁਖੀ ਕਪਿਲ ਕੌਸ਼ਲ ਅਤੇ ਪੁਲਸ ਪਾਰਟੀ ਵਲੋਂ ਕੀਤੀ ਗਈ ਛਾਪੇਮਾਰੀ ਦੌਰਾਨ 400000 ਐਮ.ਐਲ. ਨਜਾਇਜ਼ ਸ਼ਰਾਬ, 116000 ਕਿੱਲੋ ਲਾਹਣ, 10 ਭੱਠਿਆਂ, ਵਾਟਰ ਟੈਂਕ 1000 ਲੀਟਰ, 20 ਡਰੱਮ , 7 ਗੈੱਸ ਸਿਲੰਡਰ , ਇਕ ਮਾਰੂਤੀ ਕਾਰ ਆਦਿ ਸ਼ਰਾਬ ਕੱਢਣ ਦਾ ਸਮਾਨ ਫੜਿਆ ਗਿਆ ਹੈ | ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ |