ਅਣਜਾਣ ਵਾਹਨ ਦੀ ਟੱਕਰ ਨਾਲ ਵਿਅਕਤੀ ਦੀ ਮੌਤ, ਘਸੀਟ ਕੇ ਸੜਕ ਕਿਨਾਰੇ ਛੱਡੀ ਲਾਸ਼

0
46

ਜਲੰਧਰ (TLT) ਅੰਮ੍ਰਿਤਸਰ ਹਾਈਵੇ ’ਤੇ ਇੰਡਸਟਰੀਅਲ ਐਸਟੇਟ ਦੇ ਕੋਲ ਅਣਜਾਣ ਵਾਹਨ ਦੀ ਲਪੇਟ ’ਚ ਆਉਣ ਨਾਲ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਿਹਾਰ ਦੇ ਜ਼ਿਲ੍ਹੇ ਰੋਹਤਾਸ ਦੇ ਪਿੰਡ ਗੋਸੀਆ ’ਚ ਰਹਿਣ ਵਾਲੇ ਵਿਹਾਰ ਚੌਧਰੀ ਦੇ ਤੌਰ ’ਤੇ ਹੋਈ ਹੈ। ਵਿਹਾਰ ਚੌਧਰੀ ਇਸ ਸਮੇਂ ਸ਼ਹਿਰ ਦੇ ਅਮਰ ਨਗਰ ’ਚ ਰਹਿ ਰਿਹਾ ਸੀ।ਦੱਸਿਆ ਜਾ ਰਿਹਾ ਸੜਕ ਕਰਾਸ ਕਰਦੇ ਸਮੇਂ ਕਿਸੇ ਅਣਜਾਣ ਵਾਹਨ ਦੀ ਟੱਕਰ ਤੋਂ ਵਿਹਾਰ ਦੀ ਮੌਤ ਹੋ ਗਈ। ਇਸ ਤੋਂ ਬਾਅਦ ਲਾਸ਼ ਨੂੰ ਕਿਸੇ ਨੇ ਘਸੀਟ ਕੇ ਸੜਕ ਕਿਨਾਰੇ ਕਰ ਦਿੱਤਾ। ਇਸ ਦਾ ਪਤਾ ਸਵੇਰੇ ਜਦ ਚੱਲਿਆ ਘਟਨਾਸਥਲ ਦੇ ਕੋਲ ਹੀ ਦੁੁਕਾਨ ਚਲਾਉਣ ਵਾਲਾ ਇਕ ਦੁਕਾਨਦਾਰ ਇੱਥੇ ਪਹੁੰਚਿਆ ਤੇ ਉਸ ਨੇ ਸੜਕ ਕਿਨਾਰੇ ਲਾਸ਼ ਪਈ ਦੇਖੀ। ਇਸ ਤੋਂ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਥਾਣਾ ਡਿਵੀਜ਼ਨ ਨੰਬਰ 8 ਤੇ ਪੀਸੀਆਰ ਟੀਮ ਮੌਕੇ ’ਤੇ ਪਹੁੰਚੀ ਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।