ਸ਼ਖ਼ਸ ਨੇ ਕੀਤੀ ਪੇਟ ਦਰਦ ਦੀ ਸ਼ਿਕਾਇਤ, ਡਾਕਟਰਾਂ ਨੇ ਪ੍ਰਾਈਵੇਟ ਪਾਰਟ ‘ਚੋਂ ਕੱਢਿਆ 59 ਫੁੱਟ ਦਾ ਕੀੜਾ

0
158

ਥਾਈਲੈਂਡ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ 67 ਸਾਲਾ ਵਿਅਕਤੀ ਨੇ ਪੇਟ ਵਿੱਚ ਦਰਦ ਤੇ ਪੇਟ ਫੁੱਲਣ ਦੀ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਉਸ ਦੇ ਪੇਟ ਤੋਂ 59 ਫੁੱਟ ਕੀੜਾ (ਪਰਜੀਵੀ) ਮਿਲਿਆ, ਜਿਸ ਨੂੰ ਕਿਸੇ ਤਰ੍ਹਾਂ ਪਿਛਲੇ ਰਸਤਿਓਂ ਬਾਹਰ ਕੱਢਿਆ ਗਿਆ। ਡਾਕਟਰ ਵੀ ਇਸ ਮਾਮਲੇ ਨੂੰ ਵੇਖ ਕੇ ਹੈਰਾਨ ਰਹਿ ਗਏ।

ਦਰਅਸਲ, ਇਹ ਕੇਸ ਥਾਈਲੈਂਡ ਦੇ ਨੋਂਗਖਾਈ ਪ੍ਰਾਂਤ ਦਾ ਹੈ। ‘ਦ ਸਨ’ ਦੀ ਰਿਪੋਰਟ ਮੁਤਾਬਕ, ਆਦਮੀ ਲੰਬੇ ਸਮੇਂ ਤੋਂ ਦਰਦ ਦੀ ਸ਼ਿਕਾਇਤ ਕਰ ਰਿਹਾ ਸੀ। ਜਦੋਂ ਉਹ ਹਸਪਤਾਲ ਗਿਆ। ਉਸ ਦਾ ਚੈੱਕਅਪ ਕੀਤਾ ਗਿਆ ਤਾਂ ਕੁਝ ਅਜਿਹਾ ਹੋਇਆ ਜਿਸ ਦੀ ਕਿਸੇ ਨੂੰ ਉਮੀਦ ਨਹੀਂ ਸੀ।

ਉਸ ਨੇ ਇਸ ਦੀ ਪੜਤਾਲ ਥਾਈਲੈਂਡ ਦੇ ਨੋਂਗਖਾਈ ਪ੍ਰਾਂਤ ਦੇ ਪਰਜੀਵੀ ਰੋਗ ਖੋਜ ਕੇਂਦਰ ਵਿਖੇ ਕਰਵਾਈ। ਜਾਂਚ ਦੌਰਾਨ ਪਰਜੀਵੀ ਵਿਅਕਤੀ ਦੇ ਨਿਜੀ ਹਿੱਸੇ ਵਿੱਚ ਮਿਲਿਆ। ਖੋਜ ਕੇਂਦਰ ਦੇ ਬੁਲਾਰੇ ਨੇ ਦੱਸਿਆ ਕਿ ਪਰਜੀਵੀ 18 ਮੀਟਰ ਤੋਂ ਵੀ ਜ਼ਿਆਦਾ ਲੰਬਾ ਹੈ।

ਰਿਪੋਰਟ ਅਨੁਸਾਰ ਡਾਕਟਰਾਂ ਨੇ ਕਿਹਾ ਕਿ ਇਹ ਪਰਜੀਵੀ ਕੱਚਾ ਮਾਸ ਖਾ ਕੇ ਪੇਟ ਤੱਕ ਪਹੁੰਚਦਾ ਹੈ ਤੇ ਉਹ 30 ਸਾਲਾਂ ਤੋਂ ਵੀ ਵੱਧ ਸਮੇਂ ਤੱਕ ਮਨੁੱਖਾਂ ਵਿੱਚ ਰਹਿ ਸਕਦਾ ਹੈ। ਹਾਲਾਂਕਿ ਇਸ ਸਮੇਂ ਉਹ ਬਹੁਤ ਜ਼ਿਆਦਾ ਸਮੇਂ ਲਈ ਨਹੀਂ ਬਚਦੇ ਕਿਉਂਕਿ ਬਿਹਤਰ ਦਵਾਈ ਉਪਲਬਧ ਹੈ।