ਹੁਣ ਟੈਸਟ ਹੋਵੇਗਾ ਹੋਰ ਮੁਸ਼ਕਲ, ਡਰਾਈਵਿੰਗ ਲਾਇਸੈਂਸ ਲਈ ਸਖ਼ਤ ਜਾਂਚ ’ਚੋਂ ਲੰਘਣਾ ਹੋਵੇਗਾ

0
96

ਨਵੀਂ ਦਿੱਲੀ (TLT) ਸੜਕਾਂ ’ਤੇ ਸੁਰੱਖਿਅਤ ਡਰਾਈਵਿੰਗ ਨੂੰ ਧਿਆਨ ’ਚ ਰੱਖਦੇ ਹੋਏ ਸਰਕਾਰ ਲਗਾਤਾਰ ਕਦਮ ਉਠਾ ਰਹੀ ਹੈ। ਇਸ ਦੇ ਨਾਲ ਹੀ ਡਰਾਈਵਿੰਗ ਲਈ ਵੀ ਨਿਯਮਾਂ ’ਚ ਸੋਧ ਕੀਤੀ ਜਾ ਰਹੀ ਹੈ। ਇਸ ਤਹਿਤ ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਲੋਕਾਂ ਨੂੰ ਹੁਣ ਸਖ਼ਤ ਜਾਂਚ ਤੋਂ ਗੁਜ਼ਰਨਾ ਹੋਵੇਗਾ। ਜਾਂਚ ’ਚ ਪਾਸ ਹੋਣ ਲਈ ਸਹੀ ਤਰੀਕੇ ਨਾਲ ਗੱਡੀ ਨੂੰ ਪਿੱਛੇ ਲਿਜਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਲੋਕ ਸਭਾ ’ਚ ਇਕ ਸਵਾਲ ਦੇ ਲਿਖਤ ਜਵਾਬ ’ਚ ਦੱਸਿਆ ਕਿ ਸਾਰੇ ਖੇਤਰੀ ਆਵਾਜਾਈ ਦਫ਼ਤਰਾਂ ’ਚ ਪਾਸ ਹੋਣ ਦੀ ਪ੍ਰਤੀਸ਼ਤਤਾ 69 ਫ਼ੀਸਦੀ ਕਰ ਦਿੱਤੀ ਗਈ ਹੈ। ਜੇਕਰ ਵਾਹਨ ’ਚ ਬੈਕ ਗੇਅਰ ਹੈ ਤਾਂ ਚਾਲਕ ਨੂੰ ਇਸ ਨੂੰ ਪਿੱਛੇ ਲੈ ਕੇ ਜਾਣਾ ਦਿਖਾਉਣਾ ਹੋਵੇਗਾ।ਉਨ੍ਹਾਂ ਕਿਹਾ ਕਿ ਇਹ ਨਿਯਮ ਕੇਂਦਰੀ ਮੋਟਰ ਵਾਹਨ ਕਾਨੂੰਨ, 1989 ਦੇ ਨਿਯਮ ਤਹਿਤ ਹੈ। ਡਰਾਈਵਿੰਗ ਕੌਸ਼ਲ ਦੀ ਜਾਂਚ ਕਰਨ ਦਾ ਟੀਚਾ ਪ੍ਰਤਿਭਾਸ਼ਾਲੀ ਤੇ ਵਾਜਬ ਚਾਲਕ ਤਿਆਰ ਕਰਨਾ ਹੈ। ਗਡਕਰੀ ਨੇ ਕਿਹਾ ਕਿ ਦਿੱਲੀ ਸਰਕਾਰ ਵੱਲੋਂ ਕਿ ਦਿੱਲੀ ਸਰਕਾਰ ਵੱਲੋਂ ਡਰਾਈਵਿੰਗ ਪ੍ਰੀਖਣ ਲਈ 50 ਮੋਟਰ ਟ੍ਰੇਨਿੰਗ ਸਕੂਲਾਂ ਜਾਂ ਸੰਸਥਾਨਾਂ ਨੂੰ ਅਧਿਕਾਰਤ ਕੀਤਾ ਗਿਆ ਹੈ।