ਤੇਲ ਕੀਮਤਾਂ ਨੇ ਪਾਇਆ ਬੈਕ ਗੇਅਰ, ਦੂਜੇ ਦਿਨ ਵੀ ਕੀਮਤਾਂ ‘ਚ ਆਈ ਕਮੀ

0
132

ਨਵੀਂ ਦਿੱਲੀ (TLT) ਅੰਤਰਰਾਸ਼ਟਰੀ ਬਾਜ਼ਾਰ (International Market) ‘ਚ ਕੱਚੇ ਤੇਲ ਦੀਆਂ ਕੀਮਤਾਂ (Fuel Price) ‘ਚ ਕਟੌਤੀ ਦੇ ਕਾਰਨ ਘਰੇਲੂ ਤੇਲ ਕੰਪਨੀਆਂ ਨੇ ਲਗਾਤਾਰ ਦੂਜੇ ਦਿਨ ਵੀਰਵਾਰ ਨੂੰ ਪੈਟਰੋਲ ਤੇ ਡੀਜ਼ਲ ਦੀ ਕੀਮਤ (Petrol Diesel Price) ‘ਚ ਕਟੌਤੀ ਕੀਤੀ। ਦਿੱਲੀ ਵਿੱਚ ਪੈਟਰੋਲ 21 ਪੈਸੇ ਤੇ ਡੀਜ਼ਲ 20 ਪੈਸੇ ਸਸਤਾ ਹੋ ਗਿਆ ਹੈ। ਵੀਰਵਾਰ ਨੂੰ ਦਿੱਲੀ ਬਾਜ਼ਾਰ ਵਿੱਚ ਪੈਟਰੋਲ 90.78 ਰੁਪਏ ਤੇ ਡੀਜ਼ਲ 81.10 ਰੁਪਏ ਪ੍ਰਤੀ ਲੀਟਰ ‘ਤੇ ਆ ਗਿਆ। ਇਸ ਤਰ੍ਹਾਂ ਪਿਛਲੇ ਦੋ ਦਿਨਾਂ ਵਿੱਚ ਦਿੱਲੀ ਵਿੱਚ ਪੈਟਰੋਲ 39 ਪੈਸੇ ਤੇ ਡੀਜ਼ਲ ਵਿਚ 37 ਪੈਸੇ ਸਸਤਾ ਹੋ ਗਿਆ ਹੈ।

ਇਸ ਤੋਂ ਪਹਿਲਾਂ 24 ਦਿਨਾਂ ਤਕ ਤੇਲ ਦੀਆਂ ਕੀਮਤਾਂ ‘ਚ ਕੋਈ ਤਬਦੀਲੀ ਨਹੀਂ ਕੀਤੀ ਆਈ ਸੀ। ਪਿਛਲੇ ਮਹੀਨੇ, ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ 16 ਦਿਨ ਵਾਧਾ ਕੀਤਾ ਗਿਆ ਸੀ, ਜਿਸ ਕਾਰਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਗਪਗ ਹਰ ਸ਼ਹਿਰ ਵਿੱਚ ਆਲ ਟਾਈਮ ਹਾਈ ਪੱਧਰ ‘ਤੇ ਚੱਲ ਰਹੀਆਂ ਸੀ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਰੀਬ ਇੱਕ ਸਾਲ ਬਾਅਦ ਕਟੌਤੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ 16 ਮਾਰਚ ਨੂੰ ਤੇਲ ਦੀਆਂ ਕੀਮਤਾਂ ‘ਚ ਕਮੀ ਆਈ ਸੀ।

ਕੱਚੇ ਤੇਲ ਦੀ ਕੀਮਤ ਵਿੱਚ ਗਿਰਾਵਟ

ਯੂਰਪ ਵਿੱਚ ਕੋਰੋਨਾਵਾਇਰਸ ਸੰਕਟ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀ ਗਤੀ ਹੌਲੀ ਹੋ ਗਈ ਹੈ। ਪਿਛਲੇ ਸੈਸ਼ਨ ਵਿਚ ਬੈਂਚਮਾਰਕ ਕੱਚੇ ਤੇਲ ਦੀ ਕੀਮਤ ਵਿਚ 6.52 ਪ੍ਰਤੀਸ਼ਤ ਦੀ ਗਿਰਾਵਟ ਆਈ। ਉਧਰ ਬ੍ਰੇਂਟ ਕੱਚਾ ਤੇਲ ਲਗਪਗ 6 ਹਫਤਿਆਂ ਬਾਅਦ 60 ਡਾਲਰ ਪ੍ਰਤੀ ਬੈਰਲ ਦੇ ਨੇੜੇ ਪਹੁੰਚ ਗਿਆ ਤੇ ਪਿਛਲੇ 15 ਦਿਨਾਂ ਵਿੱਚ ਕੱਚੇ ਤੇਲ ਦੀ ਕੀਮਤ 15 ਪ੍ਰਤੀਸ਼ਤ ਤੋਂ ਵੀ ਵੱਧ ਟੁੱਟ ਗਈ।