ਘਰ ਦੇ ਬਾਹਰ ਖੜ੍ਹੀ ਸਵਿਫਟ ਕਾਰ ਨੂੰ ਅੱਗ ਲਾ ਕੇ ਫੂਕਿਆ

0
70

 ਫੁੱਲਾਂਵਾਲ (TLT)- ਧਾਂਦਰਾ ਸੜਕ ਸਥਿਤ ਪ੍ਰੀਤ ਵਿਹਾਰ ਵਿਖੇ ਦੋ ਐਕਟਿਵਾ ਸਵਾਰ ਨੌਜਵਾਨਾਂ ਨੇ ਘਰ ਦੇ ਬਾਹਰ ਖੜ੍ਹੀ ਇਕ ਸਵਿਫਟ ਕਾਰ ਪੀ. ਬੀ. 10 ਐਫ ਐਮ. 2603 ਨੂੰ ਅੱਗ ਲਾ ਕੇ ਫੂਕ ਦਿੱਤਾ। ਜਿਸ ਨਾਲ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। ਘਟਨਾ ਸਥਾਨ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬੁੱਧਵਾਰ ਤੜਕੇ ਸਵੇਰੇ 1:40 ਵਜੇ ਦੋ ਨੌਜਵਾਨ ਐਕਟਿਵਾ ‘ਤੇ ਸਵਾਰ ਹੋ ਕੇ ਆਏ ਤੇ ਘਰ ਦੇ ਬਾਹਰ ਖੜ੍ਹੀ ਸਵਿਫਟ ਕਾਰ ਦਾ ਕਡੰਕਟਰ ਸਾਈਡ ਸ਼ੀਸ਼ਾ ਭੰਨ ਕੇ ਕਾਰ ਅੰਦਰ ਕੋਈ ਜਲਣਸ਼ੀਲ ਪਦਾਰਥ ਛਿੜਕਣ ਤੋਂ ਬਾਅਦ ਕਾਰ ਨੂੰ ਅੱਗ ਲਗਾ ਕੇ ਰਫੂਚੱਕਰ ਹੋ ਗਏ। ਜਿਨ੍ਹਾਂ ਦੀਆਂ ਤਸਵੀਰਾਂ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈਆਂ। ਜਿਸ ਤੋਂ ਦੋਸ਼ੀਆਂ ਦੀ ਪਛਾਣ ਕਾਰ ਮਾਲਕਾਂ ਦੇ ਰਿਸ਼ਤੇਦਾਰਾਂ ਦਲਜੀਤ ਸਿੰਘ, ਜਸਵਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਵਜੋਂ ਹੋਈ ਹੈ। ਪੁਲਿਸ ਮੁਕੱਦਮਾ ਦਰਜ ਕਰਨ ਤੋਂ ਬਾਅਦ ਦੋਸ਼ੀਆਂ ਦੀ ਭਾਲ ਕਰ ਰਹੀ ਹੈ।