20 ਕਰੋੜ ਲਾ ਕੇ ਬਣਾਇਆ ਪੁਲ, ਚੂਹਿਆਂ ਨੇ ਕੁੱਤਰ ਸੁੱਟਿਆ, 5 ਫੁੱਟ ਹੇਠਾਂ ਧੱਸਿਆ

0
190

ਰੋਹਤਕ (TLT) ਰੋਹਤਕ ਰੋਡ ‘ਤੇ ਦਿੱਲੀ ਅੰਬਾਲਾ ਰੇਲਵੇ ਲਾਈਨ ‘ਤੇ ਬਣੇ ਪੁਰਾਣੇ ਪੁਲ ‘ਤੇ ਦੋਵੇਂ ਬੇਸ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਬ੍ਰਿਜ ਦੇ ਬੇਸ ‘ਚ ਦੋ ਹਜ਼ਾਰ ਤੋਂ ਵੀ ਵੱਧ ਚੂਹੇ ਮੌਜੂਦ ਹਨ। ਜਦੋਂ ਆਰਓਬੀ ਤੋਂ ਸ਼ਹਿਰ ਵੱਲ ਉਤਰਦੇ ਹਾਂ ਤਾਂ ਆਰਓਬੀ ਪੰਜ ਫੁੱਟ ਹੇਠਾਂ ਧੱਸਿਆ ਹੋਇਆ ਹੈ। ਫੁੱਟਪਾਥ ਤੋਂ ਇਲਾਵਾ, ਸੜਕ ਵੀ ਬਹੁਤ ਬੁਰੀ ਤਰ੍ਹਾਂ ਧੱਸੀ ਹੋਈ ਹੈ। ਇੱਥੇ ਡਰਾਈਵਰਾਂ ਲਈ ਵੱਡਾ ਖਤਰਾ ਬਣਿਆ ਹੋਇਆ ਹੈ। ਜੇ ਸਮਾਂ ਰਹਿੰਦੇ ਕੋਈ ਸੁਧਾਰ ਨਹੀਂ ਹੁੰਦਾ, ਤਾਂ ਪੁਲ ਇਕ ਵੱਡਾ ਖ਼ਤਰਾ ਬਣ ਸਕਦਾ ਹੈ। ਚੂਹਿਆਂ ਨੇ ਪੁਲ ਦੇ ਬੇਸ ‘ਚ ਹਜ਼ਾਰਾਂ ਦੀ ਗਿਣਤੀ ‘ਚ ਬਿੱਲ ਬਣਾ ਕੇ ਖੋਖਲਾ ਕਰ ਦਿੱਤਾ ਹੈ।

ਰੋਹਤਕ ਰੋਡ ਪੁਲ ਦਾ ਨਿਰਮਾਣ ਲਗਪਗ ਤਿੰਨ ਦਹਾਕੇ ਪਹਿਲਾਂ ਹੋਇਆ ਸੀ। ਹੁਣ ਇਥੇ ਹਰ ਰੋਜ਼ 20 ਹਜ਼ਾਰ ਤੋਂ ਵੱਧ ਵਾਹਨ ਲੰਘਦੇ ਹਨ, ਜਿਨ੍ਹਾਂ ‘ਚ ਭਾਰੀ ਵਾਹਨ ਵੀ ਵੱਡੀ ਗਿਣਤੀ ‘ਚ ਹੁੰਦੇ ਹਨ। ਇਹ ਉਸ ਸਮੇਂ ਦੇ ਟ੍ਰੈਫਿਕ ਪ੍ਰਣਾਲੀ ਦੇ ਅਨੁਸਾਰ ਤਿਆਰ ਕੀਤਾ ਗਿਆ ਸੀ। ਇਹ 840 ਮੀਟਰ ਲੰਬਾ ਤੇ ਸਾਢੇ ਸੱਤ ਮੀਟਰ ਚੌੜਾ ਦੋ-ਮਾਰਗੀ ਆਰਓਬੀ ਹੈ। ਜਿਸ ‘ਤੇ ਦੋਵੇਂ ਪਾਸੇ ਇਕ ਮੀਟਰ ਫੁੱਟਪਾਥ ਹੈ। ਪਰ ਵਧ ਰਹੇ ਟ੍ਰੈਫਿਕ ਦੇ ਕਾਰਨ, ਇਸ ਨਾਲ ਲਗਦੇ ਪੁਲ ਨੂੰ ਪੰਜ ਸਾਲ ਪਹਿਲਾਂ 24 ਕਰੋੜ ਦੀ ਲਾਗਤ ਨਾਲ ਬਣਾਇਆ ਗਿਆ ਹੈ।

ਤਿੰਨ ਸਾਲ ਪਹਿਲਾਂ ਇਸ ਪੁਲ ਨੂੰ ਲਗਪਗ 2.20 ਕਰੋੜ ਰੁਪਏ ਦੀ ਲਾਗਤ ਨਾਲ ਵਿਸ਼ੇਸ਼ ਮੁਰੰਮਤ ਕਰਵਾ ਕੇ ਇਸ ਦੀ ਲਾਈਫ ਦਸ ਹੋਰ ਸਾਲ ਵਧਾਈ ਗਈ। ਇਸ ਤੋਂ ਬਾਅਦ ਕਈ ਥਾਵਾਂ ‘ਤੇ ਫੁੱਟਪਾਥ ਦੇ ਅਜਿਹੇ ਬੁਰੇ ਹਾਲਾਤ ਹਨ। ਇਸ ਸਾਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਸਾਡੇ ਧਿਆਨ ਵਿੱਚ ਆਇਆ ਹੈ ਅਤੇ ਇਸ ਸਾਰੇ ਮਾਮਲੇ ਵਿੱਚ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਗਈ ਹੈ, ਜਿੰਨੀ ਜਲਦੀ ਹੋ ਸਕੇ ਪੁਲ ਦੀ ਮੁਰੰਮਤ ਕੀਤੀ ਜਾਵੇਗੀ।