ਅਨਸੂਚਿਤ ਜਾਤੀ ਕਮਿਸ਼ਨ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਨਸਾਫ਼ ਦੇਣ ਲਈ ਕੰਮ ਕਰ ਰਿਹੈ – ਵਿਜੇ ਸਾਂਪਲਾ

0
56

ਠੱਠੀ ਭਾਈ (TLT) – ਮੋਗਾ ਜ਼ਿਲ੍ਹੇ ਦੇ ਪੁਲਿਸ ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਸੇਖਾ ਖੁਰਦ ‘ਚ 18 ਮਾਰਚ ਦੀ ਸ਼ਾਮ ਨੂੰ ਪਿੰਡ ਸੇਖਾ ਖੁਰਦ ਦੇ ਹੀ ਸਾਬਕਾ ਸਰਪੰਚ ਦੇ ਪੁੱਤਰ ਵਲੋਂ  ਗੋਲੀਆਂ ਮਾਰ ਕੇ ਕਤਲ ਕੀਤੀਆਂ ਗਈਆਂ ਦੋ ਸਕੀਆਂ ਭੈਣਾਂ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਅਤੇ ਪ੍ਰਸ਼ਾਸਨ ਤੋਂ ਕਾਰਵਾਈ ਸਬੰਧੀ ਜਾਣਕਾਰੀ ਲੈਣ ਲਈ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਸੇਖਾ ਖੁਰਦ ਪੁੱਜੇ। ਭਾਰੀ ਪੁਲਿਸ ਸੁਰੱਖਿਆ ਦੇ ਇੰਤਜ਼ਾਮਾਂ ਅਧੀਨ ਇੱਥੇ ਪੁੱਜੇ ਵਿਜੇ ਸਾਂਪਲਾ ਨੇ ਪਰਿਵਾਰ ਨਾਲ ਲਗਭਗ 20 ਮਿੰਟ ਬੰਦ ਕਮਰੇ ‘ਚ ਗੱਲਬਾਤ ਕੀਤੀ।