ਸਾਬਕਾ ਕ੍ਰਿਕਟਰ ਕਪਿਲ ਦੇਵ ਨੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਮਾਨਵਤਾਵਾਦੀ ਕੰਮਾਂ ਲਈ ਕੀਤਾ ਧੰਨਵਾਦ

0
58

ਨਵੀਂ ਦਿੱਲੀ (TLT)- ਸਾਬਕਾ ਕ੍ਰਿਕਟਰ ਕਪਿਲ ਦੇਵ ਨੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵਲੋਂ ਸਾਰੀਆਂ ਸਥਿਤੀਆਂ ਵਿਚ ਬਿਨਾਂ ਰੁਕੇ ਲੰਗਰ ਸੇਵਾ ਸਮੇਤ ਸਾਰੇ ਮਾਨਵਤਾਵਾਦੀ ਕੰਮਾਂ ਲਈ ਜਿਵੇਂ ਕਿਡਨੀ ਡਾਇਲਾਸਿਸ ਹਸਪਤਾਲ, ਗੁਰਦੁਆਰਾ ਬੰਗਲਾ ਸਾਹਿਬ ਵਿਖੇ ਡਾਇਗਨੋਸਟਿਕ ਸੈਂਟਰ ਜੋ ਸਥਾਪਿਤ ਕੀਤੇ ਗਏ ਹਨ, ਉਸ ਲਈ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਸ਼ਲਾਘਾ ਕੀਤੀ ਅਤੇ ਧੰਨਵਾਦ ਕੀਤਾ ਗਿਆ । ਇਸ ਮੌਕੇ ਕਪਿਲ ਦੇਵ ਵਲੋਂ ਆਪਣੀ ਕਿਤਾਬ ‘ਵੀ ਦਿ ਸਿੱਖ’ ਵੀ ਭੇਟ ਕੀਤੀ ਗਈ ਹੈ |