ਬਸ ਸਟੈਂਡ ਮੈਨੇਜਮੇਂਟ ਵਲੋਂ ਸ਼ਹੀਦਾਂ ਨੂੰ ਫੁੱਲਮਾਲਾ ਭੇਂਟ ਕਰ ਦਿੱਤੀ ਸ਼ਰਧਾਂਜਲੀ

0
148

ਸ਼ਹੀਦਾਂ ਪਾਏ ਪੂਰਨਿਆਂ ਤੇ ਚੱਲਣਾ ਹੀ ਸ਼ਹੀਦਾਂ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਹੈ- ਕਾਹਲੋਂ

ਜਲੰਧਰ (ਰਮੇਸ਼ ਗਾਬਾ) ਆਰ ਆਰ ਕੇ ਇੰਫ੍ਰਾ. ਬਸ ਸਟੈਂਡ ਮੈਨੇਜਮੇਂਟ ਵਲੋਂ ਸ਼ਹੀਦੇ ਆਜ਼ਮ ਸ. ਭਗਤ ਸਿੰਘ, ਸੁਖਦੇਵ, ਰਾਜਗੁਰੂ ਦੇ ਸ਼ਹੀਦੀ ਦਿਹਾੜੇ ‘ਤੇ  ਸ਼ਹੀਦਾਂ ਨੂੰ ਫੁੱਲਮਾਲਾ ਭੇਂਟ ਕਰ ਸਿਜਦਾ ਕੀਤਾ ਗਿਆ। ਇਸ ਮੌਕੇ ਹਰਪ੍ਰੀਤ ਸਿੰਘ ਕਾਹਲੋਂ ਨੇ ਕਿਹਾ ਕਿ ਦੇਸ਼ ਦੇ ਸਪੂਤਾ ਵੱਲੋਂ ਦਿੱਤੀਆਂ ਸ਼ਹਾਦਤਾਂ ਸਦਕਾ ਅਸੀ ਅੱਜ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ । ਉਨ੍ਹਾਂ ਦੇ ਪਾਏ ਪੂਰਨਿਆਂ ਤੇ ਚੱਲਣਾ ਹੀ ਸ਼ਹੀਦਾਂ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਹੈ । ਇਸ ਮੌਕੇ ਹਰਪ੍ਰੀਤ ਸਿੰਘ ਕਾਹਲੋਂ, ਐਡਵੋਕੇਟ ਕਮਲਦੀਪ ਸਿੰਘ, ਪੰਕਜ ਲੂਥਰਾ, ਪਰਾਗ ਭਸੀਮ, ਰੋਡਵੇਜ ਦੇ ਐੱਸ ਐੱਸ ਹਰਮਿੰਦਰ ਸਿੰਘ, ਹੁਕਮ ਸਿੰਘ  ਆਦਿ ਮੌਜੂਦ ਸਨ।