ਸਿੱਖ ਸੰਗਤਾਂ ਨੂੰ ਵਿਸਾਖੀ ਮੌਕੇ ਪਾਕਿਸਤਾਨ ਜਾਣ ਦੀ ਮਿਲੀ ਇਜਾਜ਼ਤ

0
41

ਚੰਡੀਗੜ੍ਹ (TLT) ਵਿਸਾਖੀ ਦੇ ਮੌਕੇ ਖਾਲਸਾ ਸਾਧਨਾ ਦਿਵਸ ਮਨਾਉਣ ਲਈ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਵਿਸ਼ੇਸ਼ ਹਦਾਇਤਾਂ ਨਾਲ ਇਹ ਆਗਿਆ ਦੇ ਦਿੱਤੀ ਹੈ। ਸਿੱਖ ਸੰਗਤਾਂ 12 ਐਪ੍ਰਲ ਤੋਂ 21 ਐਪ੍ਰਲ ਦੌਰਾਨ ਪਾਕਿਸਤਾਨ ਦਾ ਦੌਰਾ ਕਰਨਗੀਆਂ। 14 ਐਪ੍ਰਲ ਨੂੰ ਸਿੱਖ ਸੰਗਤਾਂ ਸ੍ਰੀ ਪੰਜਾ ਸਾਹਿਬ ਵਿਖੇ ਹੋਣ ਵਾਲੇ ਵਿਸ਼ੇਸ਼ ਸਮਾਗਮ ‘ਚ ਵੀ ਹਿੱਸਾ ਲੈਣਗੇ।

ਦੱਸ ਦੇਈਏ ਕਿ ਸਾਕਾ ਨਨਕਾਣਾ ਸਾਹਿਬ ਮੌਕੇ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਤੋਂ ਰੋਕਿਆ ਗਿਆ ਸੀ। ਕੇਂਦਰ ਸਰਕਾਰ ਨੇ ਕੋਰੋਨਾ ਦਾ ਹਵਾਲਾ ਦਿੰਦੇ ਹੋਏ ਸਿੱਖ ਸੰਗਤਾਂ ਨੂੰ ਪਾਕਿਸਤਾਨ ਜਾਣ ਤੋਂ ਰੋਕਿਆ ਸੀ।

ਇਸ ਮੌਕੇ ਬੀਬੀ ਜਗੀਰ ਕੌਰ ਨੇ ਗੱਲਬਾਤ ਦੌਰਾਨ ਕਿਹਾ ਕਿ, “ਜੱਥਾ ਵਿਸਾਖੀ ਮੌਕੇ ਪਾਕਿਸਤਾਨ ਜਾਵੇਗਾ।ਇਹ ਸਾਡੀ ਪੱਕੀ ਇਜਾਜ਼ਤ ਹੈ ਸਾਨੂੰ ਕੇਂਦਰ ਸਰਕਾਰ ਨੇ ਇਜਾਜ਼ਤ ਦੇ ਦਿੱਤੀ ਹੈ।ਸਾਨੂੰ ਬੇਹੱਦ ਖੁਸ਼ੀ ਹੈ ਅਤੇ ਸਿੱਖ ਸੰਗਤਾਂ ਨੂੰ ਮੈਂ ਵਧਾਈ ਦਿੰਦੀ ਹੈ।”

ਉਨ੍ਹਾਂ ਕਿਹਾ ਕਿ, ” ਸਾਨੂੰ ਇਸ ਗੱਲ ਦਾ ਬੇਹੱਦ ਦੁੱਖ ਹੈ ਕਿ ਕੇਂਦਰ ਸਰਕਾਰ ਨੇ ਸਾਨੂੰ ਸਾਕਾ ਨਨਕਾਣਾ ਸਾਹਿਬ ਦੀ ਸ਼ਤਾਬਦੀ ਮੌਕੇ ਪਾਕਿਸਤਾਨ ਨਹੀਂ ਜਾਣ ਦਿੱਤਾ।ਹੁਣ ਵੀ ਤਾਂ ਕੋਰੋਨਾ ਹੈ, ਹਲਾਤ ਪਿਹਲਾਂ ਤੋਂ ਵੀ ਜ਼ਿਆਦਾ ਖ਼ਰਾਬ ਹਨ।ਅਕਤੂਬਰ ਵਿੱਚ ਜਦੋਂ ਸਾਡਾ ਜੱਥਾ ਗਿਆ ਸੀ ਉਦੋਂ ਵੀ ਕੋਰੋਨਾ ਸੀ।ਪਰ ਵਿਸ਼ੇਸ਼ ਜੱਥਾ ਜਾਣ ਮੌਕੇ ਕੇਂਦਰ ਸਰਕਾਰ ਨੇ ਅੜਿਕਾ ਲਾਇਆ ਅਤੇ ਜੱਥੇ ਨੂੰ ਜਾਣ ਤੋਂ ਰੋਕਿਆ।