ਜਿੰਦਾ ਰੋਡ ‘ਤੇ ਨਾਲੇ ‘ਚ ਮਿਲੀ ਲਾਸ਼, ਗਲ਼ੇ ‘ਤੇ ਸਨ ਤੇਜ਼ਧਾਰ ਹਥਿਆਰਾਂ ਦੇ ਵਾਰ

0
81

ਜਲੰਧਰ (TLT) ਜਿੰਦਾ ਰੋਡ ‘ਤੇ ਨਾਲੇ ‘ਚ ਲਾਸ਼ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਹੈ। ਸੂਚਨਾ ਮਿਲਦੇ ਹੀ ਥਾਣਾ ਇਕ ਦੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਲਾਸ਼ ਨੂੰ ਬਾਹਰ ਕੱਢਿਆ । ਮਿ੍ਤਕ ਦੇ ਗਲ਼ੇ ‘ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਜਾਣ ਦੇ ਨਿਸ਼ਾਨ ਸਨ। ਇਸ ਦੌਰਾਨ ਏਡੀਸੀਪੀ ਹਰਪ੍ਰਰੀਤ ਸਿੰਘ ਬੈਨੀਪਾਲ, ਏਸੀਪੀ ਨਾਰਥ ਰਾਜਿੰਦਰ ਸਿੰਘ, ਥਾਣਾ ਮਕਸੂਦਾਂ ਤੇ ਕਰਤਾਰਪੁਰ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ ਸੀ। ਦੇਰ ਰਾਤ ਤਕ ਲਾਸ਼ ਦੀ ਸ਼ਨਾਖ਼ਤ ਨਹੀਂ ਹੋ ਸਕੀ ਸੀ। ਕੁਝ ਲੋਕਾਂ  ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੇ ਨਾਲੇ ‘ਚ ਇਕ ਵਿਅਕਤੀ ਦੀ ਲਾਸ਼ ਵੇਖੀ, ਉਸ ਦੀ ਗਰਦਨ ਲਟਕ ਰਹੀ ਸੀ। ਮਿ੍ਤਕ ਕੋਲ ਕੋਈ ਸ਼ਨਾਖ਼ਤੀ ਕਾਰਡ ਨਹੀਂ ਸੀ। ਪੁਲਿਸ ਨੇ ਲਾਸ਼ ਨੂੰ ਪਛਾਣ ਲਈ ਸਿਵਲ ਹਸਪਤਾਲ ਦੇ ਮੁਰਦਾਘਰ ‘ਚ ਰਖਵਾ ਦਿੱਤਾ ਹੈ।