ਮੈਰਿਜ ਪੈਲੇਸ ‘ਚ 100 ਲੋਕਾਂ ਦੀ ਭੀੜ ਇਕੱਠੀ ਕਰਨੀ ਪਈ ਮਹਿੰਗੀ, ਮਾਲਕਾਂ ‘ਤੇ ਕੇਸ

0
119

ਜਲੰਧਰ (TLT) ਪੰਜਾਬ ‘ਚ ਕੋਰੋਨਾ ਵਾਇਰਸ ਸੰਕ੍ਰਮਣ ਦੇ ਵੱਧਦੇ ਮਾਮਲਿਆਂ ‘ਚ ਲਾਪਰਵਾਹੀ ਰੁਕ ਨਹੀਂ ਰਹੀ ਹੈ। ਸ਼ਹਿਰ ਦੇ ਮੈਰਿਜ ਪੈਲੇਸ ਪੰਜਾਬ ਸਰਕਾਰ ਦੇ ਵਿਆਹ ਸਮਾਗਮ ‘ਚ ਸਿਰਫ 20 ਲੋਕਾਂ ਦੇ ਇਕੱਠੇ ਹੋਏ ਦੇ ਆਦੇਸ਼ ਦੀ ਧੱਜੀਆਂ ਉਡਾਉਣ ਤੋਂ ਬਾਜ ਨਹੀਂ ਆ ਰਹੇ ਹਨ। ਹਾਲਾਂਕਿ ਹੁਣ ਨਾਈਟ ਕਰਫਿਊ ਦੌਰਾਨ ਪ੍ਰੋਗਰਾਮ ‘ਚ 20 ਵਿਅਕਤੀਆਂ ਦੀ ਜਗ੍ਹਾ 100 ਵਿਅਕਤੀਆਂ ਦੀ ਭੀੜ ਇਕੱਠੀ ਕਰਨਾ ਜਲੰਧਰ ਦੇ ਦੋ ਮੈਰਿਜ ਹਾਲ ਮਾਲਕਾਂ ਨੂੰ ਮਹਿੰਗਾ ਪਿਆ ਹੈ। ਪੁਲਿਸ ਨੇ ਇਨ੍ਹਾਂ ਦੋਵਾਂ ਮੈਰਿਜ ਹਾਲ ਮਾਲਕਾਂ ਖ਼ਿਲਾਫ਼ ਕੋਰੋਨਾ ਪ੍ਰੋਟੋਕਾਲ ਦਾ ਪਾਲਣ ਨਾ ਕਰਨ ਤੇ ਡਿਸਟ੍ਰਿਕਟ ਮਜਿਸਟ੍ਰੇਟ ਦੇ ਆਦੇਸ਼ ਦਾ ਉਲੰਘਣ ਕਰਨ ਦਾ ਕੇਸ ਦਰਜ ਕਰ ਲਿਆ ਹੈ।ਬਸਤੀ ਬਾਵਾ ਖੇਲ ਦੇ ਤਾਰਾ ਪੈਲੇਸ ਤੇ ਪੂਰਨਪੁਰ ਪਿੰਡ ਤੋਂ ਸਾਹਮਣੇ ਆਇਆ ਹੈ। ਇੱਥੇ ਧਨੋਵਾ ਮੈਰਿਜ ਹਾਲ ‘ਚ ਇਕ ਪ੍ਰੋਗਰਾਮ ਦੌਰਾਨ 100 ਤੋਂ ਜ਼ਿਆਦਾ ਲੋਕ ਇਕੱਠੇ ਹੋਏ ਸੀ। ਇਸ ਦੀ ਸੂਚਨਾ ਮਿਲਣ ‘ਤੇ ਪੁਲਿਸ ਨੇ ਮੈਰਿਜ ਹਾਲ ਦੇ ਮਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।