ਬੇਜ਼ੁਬਾਨ ਆਵਾਰਾ ਪਸ਼ੂਆਂ ਦੀ ਦੇਖ ਭਾਲ ਸਬੰਧੀ ਜਲੰਧਰ ਚ ਲਵਿੰਗ ਪਾਅ ਫਾਊਂਡੇਸ਼ਨ ਦਾ ਉਦਘਾਟਨ

0
66

ਜਲੰਧਰ (ਰਮੇਸ਼ ਗਾਬਾ) ਲਵਿੰਗ ਪਾਅ ਫਾਊਂਡੇਸ਼ਨ ਦੀ ਨੀਂਹ ਸ੍ਰੀਮਤੀ ਜਸਵੀਰ ਕੌਰ ਦਿਓਲ ਅਤੇ ਸ੍ਰੀ ਸੁਰਿੰਦਰ ਦਿਓਲ ਦੀ ਪ੍ਰੇਰਨਾ ਨਾਲ ਅਮਰੀਕਾ ਦੇ ਸਿਆਟਲ ਤੋਂ ਸ਼ੁਰੂ ਹੋਈ ਹੈ । ਭਾਰਤ ਦੇ ਵਿਚ ਇਹ ਸ਼ੁਰੂਆਤ ਅਮਿਤ ਜੈਨ , ਸੁਰਿੰਦਰ ਸਿੰਘ ਦਿਓਲ , ਸੀ ਏ ਨੀਰਜ ਕੁਮਾਰ ਗੁਪਤਾ ਐਡਵੋਕੇਟ ਸੌਰਵ ਗੁਪਤਾ , ਵਿਸ਼ਾਲ ਕਪੂਰ, ਰਾਜੀਵ ਜਿੰਦਲ, ਮੋਹਿਤ ਪੂਰੀ ਤੇ ਡਾ ਅਮਨਪ੍ਰੀਤ ਸਿੰਘ ਭੱਟੀ ਦੇ ਸਹਿਯੋਗ ਨਾਲ ਹੋਈ ਹੈ।ਇਸ ਫਾਊਂਡੇਸ਼ਨ ਦਾ ਮਕਸਦ ਅਵਾਰਾ ਪਸ਼ੂਆਂ ਦਾ ਮੁਫਤ ਇਲਾਜ ਕਰਨਾ, ਉਨ੍ਹਾਂ ਨੂੰ ਰੋਟੀ ਦੇਣਾ ਅਤੇ ਭਵਿੱਖ ਵਿੱਚ ਉਨ੍ਹਾਂ ਦੇ ਰਹਿਣ ਲਈ ਜਗ੍ਹਾ ਬਣਾਉਣਾ ਹੈ। ਫਾਊਂਡੇਸ਼ਨ ਵੱਲੋਂ ਇਕ ਐਂਬੂਲੈਂਸ ਤਿਆਰ ਕੀਤੀ ਗਈ ਹੈ ਜੋ ਕਿ ਇਨ੍ਹਾਂ ਬੇਜ਼ੁਬਾਨ ਆਵਾਰਾ ਜਾਨਵਰਾਂ ਦੇ ਇਲਾਜ ਵਿੱਚ ਮਦਦ ਕਰੇਗੀ। ਫਾਊਂਡੇਸ਼ਨ ਦਾ ਹੈਲਪਲਾਈਨ ਨੰਬਰ 9878555880 ਹੈ। ਇਸ ਫਾਊਂਡੇਸ਼ਨ ਦਾ ਉਦਘਾਟਨ ਜਲੰਧਰ ਵੀ ਸੈਂਟਰਲ ਦੇ ਵਿਧਾਇਕ ਸ੍ਰੀ ਰਜਿੰਦਰ ਬੇਰੀ ਜੀ , ਵਾਰਡ ਨੰਬਰ 11 ਦੇ ਕੌਂਸਲਰ ਸ੍ਰੀਮਤੀ ਪ੍ਰਵੀਨਾ ਅਤੇ ਸੀਨੀਅਰ ਕਾਂਗਰਸ ਨੇਤਾ ਮਨੋਜ ਮਨੂ ਦੁਆਰਾ ਕੀਤਾ ਗਿਆ।ਇਸ ਮੌਕੇ ਫਾਊਂਡੇਸ਼ਨ  ਵਲੋਂ ਲੋਕਾਂ ਨੂੰ ਅਪੀਲ ਕੀਤੀ ਕਿ  ਕਿਰਪਾ ਕਰ ਕੇ ਪੰਜਾਬ ਦੇ ਬੇਜ਼ੁਬਾਨ ਆਵਾਰਾ ਪਸ਼ੂਆਂ ਦੀ ਦੇਖ ਭਾਲ , ਇਲਾਜ , ਬਚਾਅ ਅਤੇ ਉਨ੍ਹਾਂ ਦੇ ਰਹਿਣ ਲਈ ਜਗ੍ਹਾ ਮੁਹੱਈਆ ਕਰਵਾਉਣ ਵਿਚ ਸਾਡਾ ਸਾਥ ਦਿਉ ਅਤੇ ਮਦਦ ਕਰੋ।