ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਸ਼ਰਾਬ ਵੰਡਣ ਦੇ ਦੋਸ਼ ‘ਚ ਅਕਾਲੀ ਆਗੂ ਸਣੇ ਤਿੰਨ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ

0
39

ਅਜਨਾਲਾ, 6 ਫਰਵਰੀ (TLT)- ਨਗਰ ਪੰਚਾਇਤ ਅਜਨਾਲਾ ਦੀ ਹੋ ਰਹੀਆਂ ਚੋਣਾਂ ਨੂੰ ਲੈ ਕੇ ਸ਼ਰਾਬ ਵੰਡਣ ਦੇ ਦੋਸ਼ ‘ਚ ਥਾਣਾ ਅਜਨਾਲਾ ਦੀ ਪੁਲਿਸ ਨੇ ਅਕਾਲੀ ਆਗੂ ਸਣੇ ਤਿੰਨ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ। ਤਿੰਨਾਂ ਵਿਅਕਤੀਆਂ ਦੀ ਪਹਿਚਾਣ ਹੈਪੀ ਸ਼ਾਹ, ਪਲਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਤਿੰਨਾਂ ਕੋਲੋਂ 50 ਬੋਤਲਾਂ ਅੰਗਰੇਜ਼ੀ ਸ਼ਰਾਬ ਵੀ ਬਰਾਮਦ ਕੀਤੀਆਂ ਹਨ।