ਵਿਆਜ਼ ਦਰਾਂ ‘ਚ ਕੋਈ ਬਦਲਾਅ ਨਹੀਂ, MPC ਦੀ ਬੈਠਕ ਮਗਰੋਂ ਐਲਾਨ

0
82

ਮੁੰਬਈ (TLT) ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ (RBI Governor Shaktikanta Das) ਨੇ ਸ਼ੁੱਕਰਵਾਰ ਨੂੰ ਨਵੀਂ ਕ੍ਰੈਡਿਟ ਪਾਲਿਸੀ (Monetary Policy) ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਰਿਜ਼ਰਵ ਬੈਂਕ (Reserve Bank) ਮੁਤਾਬਕ ਵਿਆਜ਼ ਦਰਾਂ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਜਦਕਿ ਸਾਲ 2021-22 ਲਈ 10.5 ਫੀਸਦ ਦੀ ਦਰ ਨਾਲ ਆਰਥਿਕਤਾ ਦੇ ਵਿਕਾਸ ਦਾ ਅੰਦਾਜ਼ਾ ਲਾਇਆ ਗਿਆ ਹੈ।

ਇਸ ਦੇ ਨਾਲ ਹੀ ਦੇਸ਼ ਦਾ ਬਜਟ ਪੇਸ਼ ਹੋਣ ਮਗਰੋਂ MPC ਦੀ ਇਹ ਪਹਿਲੀ ਬੈਠਕ ਸੀ। ਇਸ ਤੋਂ ਬਾਅਦ ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਦੱਸਿਆ ਕਿ ਕਮੇਟੀ ਨੇ ਸਰਬਸਮਤੀ ਨਾਲ ਰੇਪੋ ਰੇਟ ‘ਚ ਬਦਲਾਅ ਨਾ ਕਰਨ ਦਾ ਫੈਸਲਾ ਕੀਤਾ ਹੈ।

ਕੇਂਦਰੀ ਬੈਂਕ ਦੇ ਗਵਰਨਰ ਨੇ ਕਿਹਾ, “ਰਿਜ਼ਰਵ ਬੈਂਕ ਆਫ ਇੰਡੀਆ ਨੇ ਮੁੱਖ ਨੀਤੀ ਦਰ ਦੇ ਰੈਪੋ ਵਿੱਚ ਕੋਈ ਬਦਲਾਅ ਨਹੀਂ ਕੀਤਾ। ਵਿੱਤੀ ਸਾਲ 2021-22 ਲਈ ਮੁਦਰਾ ਨੀਤੀ ‘ਚ ਉਦਾਰ ਰੁਖ ਨੂੰ ਕਾਇਮ ਰੱਖਿਆ ਗਿਆ ਹੈ।”