ਦਿੱਲੀ ‘ਚ ਕੋਰੋਨਾ ਕਾਲ ਮਗਰੋਂ ਖੁਲ੍ਹ ਰਹੇ ਸਕੂਲ, ਪ੍ਰੋਟੋਕੋਲ ਦਾ ਰੱਖਣਾ ਪਏਗਾ ਧਿਆਨ

0
70

ਨਵੀਂ ਦਿੱਲੀ (TLT) ਦੇਸ਼ ਦੀ ਰਾਜਧਾਨੀ ਦਿੱਲੀ (Delhi) ‘ਚ ਸ਼ੁੱਕਰਵਾਰ ਤੋਂ 9ਵੀਂ ਅਤੇ 11ਵੀਂ ਦੇ ਸਕੂਲ ਖੁਲ੍ਹ ਰਹੇ ਹਨ। ਇਸ ਦੇ ਨਾਲ ਹੀ ਸਕੂਲਾਂ ਨੂੰ ਕੋਰੋਨਾ ਪ੍ਰੋਟੋਕੋਲ (Corona Protocol) ਦਾ ਧਿਆਨ ਰੱਖਣਾ ਪਏਗਾ। ਦੱਸ ਦਈਏ ਕਿ 18 ਜਨਵਰੀ ਤੋਂ 10ਵੀਂ ਅਤੇ 12ਵੀਂ ਕਲਾਸ ਦੀਆਂ ਕਲਾਸਾਂ ਦੇ ਐਲਾਨ ਮਗਰੋਂ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦਿਆ (Manish Sisodia) ਨੇ 9ਵੀਂ ਅਤੋ 11ਵੀਂ ਲਈ ਵੀ ਸਕੂਲ ਖੋਲ੍ਹਣ (Delhi School Reopen) ਦਾ ਐਲਾਨ ਕੀਤਾ ਸੀ।

ਇਸ ਦੇ ਨਾਲ ਹੀ ਸਕੂਲ ‘ਚ ਆਉਣ ਲਈ ਮਾਪਿਆਂ ਦੀ ਇਜਾਜ਼ਤ ਜ਼ਰੂਰੀ ਹੋਵੇਗੀ। ਅਧਿਕਾਰੀਆਂ ਨੂੰ ਕੋਰੋਨਾ ਤੋਂ ਸਾਰੇ ਵਿਦਿਆਰਥੀਆਂ ਦੀ ਸੁਰੱਖਿਆ ਲਾਜ਼ਮੀ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਦੌਰਾਨ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮੰਤਰੀ ਮਨੀਸ਼ ਸਿਸੋਦਿਆ ਨੇ ਕਿਹਾ ਕਿ 10 ਮਹੀਨੇ ਬਾਅਦ ਸਕੂਲ ਖੁਲ੍ਹ ਰਹੇ ਹਨ ਇਸ ਲਈ ਪੂਰੇ ਪ੍ਰਬੰਧ ਕਰਨਾ ਜ਼ਰੂਰੀ ਹੈ।

ਸਿਸੋਦੀਆ ਨੇ ਅੱਗੇ ਕਿਹਾ ਕਿ ਹਰ ਕਲਾਸਰੂਮ ਵਿੱਚ ਸਮਾਜਿਕ ਦੂਰੀਆਂ ਦਾ ਪਾਲਣ ਕੀਤਾ ਜਾਣਾ ਚਾਹੀਦਾ ਹੈ, ਸੈਨੇਟਾਈਜ਼ਰ ਦੀ ਉਪਲਬਧਤਾ, ਮਾਸਕ ਲਾਉਣਾ ਜ਼ਰੂਰੀ ਹੈ। ਸਿਸੋਦੀਆ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸਾਰੇ ਵਿਦਿਆਰਥੀਆਂ ਦੀ ਕੋਰੋਨਾ ਤੋਂ ਸੁਰੱਖਿਆ ਅਤੇ ਪੂਰੇ ਕੈਂਪਸ ਵਿੱਚ ਸਫਾਈ ਦੇ ਬਿਹਤਰ ਪ੍ਰਬੰਧਾਂ ਨੂੰ ਯਕੀਨੀ ਬਣਾਉਣ।