ਨਵੀਂ ਦਿੱਲੀ (TLT) ਕੇਂਦਰ ਸਰਕਾਰ ਨੇ ਹੁਣ ਕਿਸਾਨਾਂ ‘ਤੇ ਤਸ਼ੱਦਦ ਨਾਲ ਜੁੜੀ ਸਮੱਗਰੀ ਨੂੰ ਮਿਟਾਉਣ ਲਈ ਟਵਿੱਟਰ ਨੂੰ ਨੋਟਿਸ ਜਾਰੀ ਕੀਤਾ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਆਦੇਸ਼ ਦੀ ਪਾਲਨਾ ਨਾ ਕਰਨ ‘ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਹੈਸ਼ਟੈਗ #ModiPlanningFarmerGenocide ਨਾਲ ਕੰਟੈਂਟ ਟਵਿੱਟਰ ‘ਤੇ ਪੋਸਟ ਕੀਤਾ ਗਿਆ ਸੀ, ਜਿਸ ਮਗਰੋਂ ਕੌਮਾਂਤਰੀ ਪੱਤਰ ਉੱਪਰ ਭਾਰਤ ਸਰਕਾਰ ਦੀ ਅਲੋਚਨਾ ਹੋਣ ਲੱਗੀ ਹੈ।
ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਗਣਤੰਤਰ ਦਿਵਸ ‘ਤੇ ਦਿੱਲੀ ਨੇ ਜੋ ਹਿੰਸਾ ਵੇਖੀ, ਦੇਸ਼ ਉਸ ਨੂੰ ਮੁੜ ਨਹੀਂ ਦੇਖ ਸਕਦਾ। ਟਵਿੱਟਰ ਇੱਕ ਮਾਧਿਅਮ ਹੈ ਤੇ ਉਹ ਸਰਕਾਰ ਦੇ ਨਿਰਦੇਸ਼ਾਂ ਦਾ ਪਾਲਣ ਕਰਨ ਲਈ ਪਾਬੰਦ ਹੈ। ਅਜਿਹਾ ਕਰਨ ਤੋਂ ਇਨਕਾਰ ਕਰਨ ਦੇ ਨਤੀਜੇ ਵਜੋਂ ਦੰਡਕਾਰੀ ਕਾਰਵਾਈ ਹੋਵੇਗੀ।
ਸਰਕਾਰ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਜੇ ਟਵਿੱਟਰ ਸਰਕਾਰ ਦੇ ਹੁਕਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।