ਧਰਨੇ ਪ੍ਰਦਰਸ਼ਨ ਕਰਨ ਵਾਲੇ ਹੋ ਜਾਣ ਸਾਵਧਾਨ, ਨਵਾਂ ਫ਼ਰਮਾਨ ਨਹੀਂ ਮਿਲੇਗੀ ਸਰਕਾਰੀ ਨੌਕਰੀ

0
104

ਪਟਨਾ (TLT) ਜੇਕਰ ਤੁਸੀਂ ਕਿਸੇ ਵੀ ਧਰਨੇ ਪ੍ਰਦਰਸ਼ਨ ‘ਚ ਸ਼ਾਮਲ ਹੁੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ ਕਿਉਂਕਿ ਅਜਿਹੀਆਂ ਗਤੀਵਿਧੀਆਂ ‘ਚ ਸ਼ਾਮਲ ਹੋਣ ਵਾਲਿਆਂ ਨੂੰ ਹੁਣ ਸਰਕਾਰੀ ਨੌਕਰੀਆਂ ਤੋਂ ਹੱਥ ਧੋਣਾ ਪੈ ਸਕਦਾ ਹੈ। ਇਹ ਫ਼ਰਮਾਨ ਨਿਤੀਸ਼ ਸਰਕਾਰ ਨੇ ਬਿਹਾਰ ‘ਚ ਜਾਰੀ ਕੀਤਾ ਹੈ ਜਿਸ ਮੁਤਾਬਕ ਹੁਣ ਬਿਹਾਰ ‘ਚ ਕਿਸੇ ਧਰਨੇ ਪ੍ਰਦਰਸ਼ਨ, ਭੰਨ-ਤੋੜ, ਹਿੰਸਾ ‘ਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਖੈਰ ਨਹੀਂ ਹੋਏਗੀ।

ਦੱਸ ਦਈਏ ਕਿ ਡੀਜੀਪੀ ਐਸਕੇ ਸਿੰਘਲ ਨੇ ਪੁਲਿਸ ਵੈਰੀਫਿਕੇਸ਼ਨ ਰਿਪੋਰਟ ਸਬੰਧੀ ਆਦੇਸ਼ ਜਾਰੀ ਕੀਤਾ ਹੈ ਜਿਸ ‘ਚ ਕਿਹਾ ਗਿਆ ਹੈ ਕਿ ਜੇ ਕੋਈ ਵਿਅਕਤੀ ਕਿਸੇ ਕਾਨੂੰਨ ਵਿਵਸਥਾ ਨੂੰ ਨੁਕਸਾਨ ਪਹੁੰਚਾਉਣ, ਵਿਰੋਧ ਪ੍ਰਦਰਸ਼ਨ, ਸੜਕ ਜਾਮ ਕਰਨ, ਕਿਸੇ ਵੀ ਅਪਰਾਧਿਕ ਕੰਮ ਵਰਗੇ ਮਾਮਲਿਆਂ ਵਿੱਚ ਸ਼ਾਮਲ ਪਾਇਆ ਜਾਂਦਾ ਹੈ ਤੇ ਉਸ ‘ਤੇ ਇਸ ਕੰਮ ਲਈ ਪੁਲਿਸ ਵੱਲੋਂ ਦੋਸ਼ ਲਾਇਆ ਜਾਂਦਾ ਹੈ ਤਾਂ ਉਹ ਨਾ ਤਾਂ ਸਰਕਾਰੀ ਨੌਕਰੀ ਹਾਸਲ ਕਰ ਸਕੇਗਾ ਤੇ ਨਾ ਹੀ ਕੋਈ ਸਰਕਾਰੀ ਸਮਝੌਤਾ ਹਾਸਲ ਕਰ ਸਕੇਗਾ।

ਡੀਜੀਪੀ ਨੇ ਸਾਰੇ ਜ਼ਿਲ੍ਹਿਆਂ ਦੇ ਐਸਪੀਜ਼ ਦੇ ਨਾਲ ਆਈਜੀ ਤੇ ਡੀਆਈਜੀ ਨਾਲ ਸਬੰਧਤ ਨਿਰਦੇਸ਼ ਜਾਰੀ ਕੀਤੇ ਹਨ। ਸਰਕਾਰੀ ਵਿਭਾਗਾਂ ਵਿੱਚ ਠੇਕੇ ਲੈਣ ਲਈ ਚਰਿੱਤਰ ਸਰਟੀਫਿਕੇਟ ਲੋੜੀਂਦੇ ਫੈਸਲੇ ਲੈਣ ਤੋਂ ਬਾਅਦ, ਪੁਲਿਸ ਹੈਡਕੁਆਟਰਾਂ ਨੇ ਇਸ ਸਬੰਧੀ ਸਪੱਸ਼ਟ ਹਦਾਇਤ ਜਾਰੀ ਕੀਤੀਆਂ ਹਨ।