ਰੰਜਿਸ਼ ਤਹਿਤ ਚੱਲੀਆਂ ਗੋਲੀਆਂ, ਇਕ ਗੰਭੀਰ ਜ਼ਖਮੀ

0
71

ਸੁਰ ਸਿੰਘ (ਤਰਨ ਤਾਰਨ), 2 ਫਰਵਰੀ (TLT)- ਅੱਜ ਸਥਾਨਕ ਕਸਬੇ ਵਿਖੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਰੰਜਿਸ਼ ਤਹਿਤ ਇਕ ਧਿਰ ਨੇ ਹਥਿਆਰਾਂ ਨਾਲ ਲੈਸ ਹੋ ਕੇ ਦੂਜੀ ਧਿਰ ਦੇ ਘਰ ਆ ਕੇ ਹਮਲਾ ਕਰ ਦਿੱਤਾ। ਇਸ ਦੌਰਾਨ ਹੋਈ ਆਹਮੋ-ਸਾਹਮਣੇ ਗੋਲੀਬਾਰੀ ‘ਚ ਨਵਕਰਨ ਸਿੰਘ ਪੁੱਤਰ ਜਗਵੰਤ ਸਿੰਘ ਵਾਸੀ ਸੁਰ ਸਿੰਘ ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਿਆ। ਫਿਲਹਾਲ ਪੁਲਿਸ ਵਲੋਂ ਮੌਕੇ ‘ਤੇ ਪਹੁੰਚ ਕੇ ਤਫ਼ਤੀਸ਼ ਕੀਤੀ ਜਾ ਰਹੀ ਹੈ।