ਗੁਰੂ ਨਾਨਕ ਦੇਵ ਹਸਪਤਾਲ ‘ਚ ਕੈਦੀ ਦੀ ਮੌਤ

0
126

ਅੰਮ੍ਰਿਤਸਰ, 2 ਫਰਵਰੀ (TLT)- ਇੰਦਰਜੀਤ ਉਰਫ਼ ਭੋਲਾ ਪੁੱਤਰ ਤਾਰਾ ਚੰਦ (66 ਸਾਲ) ਵਾਸੀ ਚੌਂਕ ਭਗਤਾਂ ਵਾਲਾ, ਜੋ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਖੇ ਮੁਕੱਦਮਾ ਨੰਬਰ 250/17 ਅ/ਧ 354, 376, 511 ਭ. ਦ. ਥਾਣਾ ਗੇਟ ਹਕੀਮਾਂ ਅੰਮ੍ਰਿਤਸਰ ਦੇ ਅਧੀਨ 7 ਸਾਲ ਦੀ ਸਜ਼ਾ ਕੱਟ ਰਿਹਾ ਸੀ, ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ। ਉਕਤ ਕੈਦੀ ਸਾਹ ਦੀ ਬਿਮਾਰੀ ਨਾਲ ਪੀੜਤ ਸੀ ਅਤੇ 13 ਜਨਵਰੀ ਨੂੰ ਅਚਾਨਕ ਬਿਮਾਰ ਹੋਣ ‘ਤੇ ਤੁਰੰਤ ਉਸ ਨੂੰ ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਦਾਖ਼ਲ ਕਰ ਦਿੱਤਾ ਗਿਆ ਸੀ।