3 ਮਹੀਨੇ ਤੋਂ ਲਾਪਤਾ ਬਜ਼ੁਰਗ ਵਿਅਕਤੀ ਦੀ ਮਿਲੀ ਲਾਸ਼

0
57

ਡਮਟਾਲ, 1 ਫਰਵਰੀ (TLT)- ਬਡੋਹ ਪੁਲਿਸ ਚੌਕੀ ਦੇ ਅਧੀਨ ਪੈਂਦੇ ਇਲਾਕੇ ‘ਚੋਂ ਇਕ 75 ਸਾਲਾ ਵਿਅਕਤੀ ਦੀ ਲਾਸ਼ ਮਿਲੀ ਹੈ। ਇਸ ਸਬੰਧੀ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਪਿਛਲੇ 2-3 ਮਹੀਨਿਆਂ ਤੋਂ ਲਾਪਤਾ ਸੀ। ਉਨ੍ਹਾਂ ਦੇ ਦੱਸਿਆ ਕਿ ਜਦੋਂ ਖੰਜਰ ਜਥਨੀ ਕੁਆਲ ਦੇ ਜੰਗਲ ‘ਚ ਮ੍ਰਿਤਕ ਦੇਹ ਬਾਰੇ ਜਾਣਕਾਰੀ ਮਿਲੀ ਤਾਂ ਇਕ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਉਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ। ਪੁਲਿਸ ਮੁਤਾਬਕ ਮ੍ਰਿਤਕ ਦੀ ਪਹਿਚਾਣ ਲਾਲ ਚੰਦ ਵਾਸੀ ਲੂਣਾ ਵਜੋਂ ਹੋਈ ਹੈ। ਉਸ ਦੀ ਪਹਿਚਾਣ ਉਸ ਦੇ ਜੇਬ ‘ਚੋਂ ਮਿਲੇ ਸਮਾਨ ਤੋਂ ਹੋਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਧਾਰਾ 174 ਤਹਿਤ ਕੇਸ ਦਰਜ ਕਰਕੇ ਲਾਸ਼ ਦਾ ਪੋਸਟਮਾਰਟਮ ਡਾ. ਰਾਜੇਂਦਰ ਪ੍ਰਸਾਦ ਮੈਡੀਕਲ ਕਾਲਜ ਟਾਂਡਾ ਤੋਂ ਕਰਵਾਇਆ ਤਾਂ ਜੋ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇ।