ਪੁਲਿਸ ਵਲੋਂ ਕੌਮਾਂਤਰੀ ਚੋਰ ਗਿਰੋਹ ਦੇ 6 ਮੈਂਬਰ ਗ੍ਰਿਫ਼ਤਾਰ

0
64

ਐਸ. ਏ. ਐਸ. ਨਗਰ, 1 ਫਰਵਰੀ (TLT)- ਥਾਣਾ ਫ਼ੇਜ਼ ਇਕ ਦੀ ਪੁਲਿਸ ਨੇ ਕੌਮੀ ਜਾਂਚ ਏਜੰਸੀ (ਐਨ. ਆਈ. ਏ.) ਅਤੇ ਬੀ. ਐਸ. ਐਫ. ਦਾ ਕਮਾਂਡਰ ਬਣ ਕੇ ਪਹਿਲਾਂ ਧਮਕਾਉਣ ਅਤੇ ਮੁੜ ਫਿਰੌਤੀ ਮੰਗਣ ਵਾਲੇ ਕੌਮਾਂਤਰੀ ਚੋਰ ਗਰੋਹ ਦੇ 6 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਐਸ. ਪੀ. ਸਿਟੀ ਹਰਵਿੰਦਰ ਸਿੰਘ ਵਿਰਕ ਅਤੇ ਡੀ. ਐਸ. ਪੀ. ਗੁਰਸ਼ੇਰ ਸੰਧੂ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਕੋਲੋਂ ਕਈ ਪਿਸਤੌਲ, ਕਾਰਤੂਸ, ਗੱਡੀਆਂ ਅਤੇ ਪੁਲਿਸ ਦੀ ਵਰਦੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੋਹਾਲੀ ‘ਚ ਦੋ ਅਗਵਾਕਾਰੀ ਦੀਆਂ ਅਤੇ ਫਿਰੌਤੀ ਮੰਗਣ ਦੀਆਂ ਵਾਰਦਾਤਾਂ ਸੁਲਝਾ ਗਈਆਂ ਹਨ।