ਸਦਭਾਵਨਾ ਦਿਵਸ ਮੌਕੇ ਕਿਸਾਨਾਂ ਦੀ ਭੁੱਖ ਹੜਤਾਲ ਜਾਰੀ

0
80

ਨਵੀਂ ਦਿੱਲੀ, 30 ਜਨਵਰੀ (TLT) ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨ ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਬਰਸੀ ਮੌਕੇ ਸਦਭਾਵਨਾ ਦਿਵਸ ਮਨਾ ਰਹੇ ਹਨ। ਇਸ ਸਬੰਧ ‘ਚ ਕਿਸਾਨ ਆਗੂਆਂ ਵਲੋਂ ਕੀਤੇ ਗਏ ਭੁੱਖ ਹੜਤਾਲ ਦੇ ਐਲਾਨ ਤੋਂ ਬਾਅਦ ਸਵੇਰੇ 9 ਵਜੇ ਕਿਸਾਨਾਂ ਦੀ ਭੁੱਖ ਹੜਤਾਲ ਸ਼ੁਰੂ ਹੋ ਗਈ, ਜਿਹੜੀ ਕਿ ਸ਼ਾਮੀਂ ਪੰਜ ਵਜੇ ਤੱਕ ਜਾਰੀ ਰਹੇਗੀ।