ਕਿਸਾਨੀ ਸੰਘਰਸ਼ ਤੋਂ ਵਾਪਸ ਪਰਤਦਿਆਂ ਪਿੰਡ ਤਾਜੋ ਦੇ ਕਿਸਾਨ ਦੀ ਮੌਤ

0
122

ਤਪਾ ਮੰਡੀ, 30 ਜਨਵਰੀ (TLT)- ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ‘ਚ ਇਕ ਹੋਰ ਕਿਸਾਨ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਮਿਲੀ ਹੈ। ਇਸ ਸਬੰਧੀ ਏ. ਐਸ. ਆਈ. ਅੰਮ੍ਰਿਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਤਾਜੋ ਦਾ ਕਿਸਾਨ ਮਿੱਠੂ ਸਿੰਘ ਪੁੱਤਰ ਭਗਵਾਨ ਸਿੰਘ (ਬਰਨਾਲਾ) ਬੀਤੇ ਦਿਨੀਂ ਟਰੈਕਟਰ ਦੇ ਮਿਗਰਾਡ ‘ਤੇ ਬੈਠ ਕੇ ਪਿੰਡ ਆ ਰਿਹਾ ਸੀ। ਇਸੇ ਦੌਰਾਨ ਟਰੈਕਟਰ ਖੱਡੇ ‘ਚ ਜਾ ਵੱਜਾ, ਜਿਸ ਤੋਂ ਮਿੱਠੂ ਸਿੰਘ ਹੇਠਾਂ ਡਿੱਗ ਪਿਆ ਅਤੇ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਬਠਿੰਡਾ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ, ਜਿੱਥੇ ਕਿ ਉਸ ਦੀ ਮੌਤ ਹੋ ਗਈ।