ਬਾਈਡਨ ਪ੍ਰਸ਼ਾਸਨ ਵਲੋਂ ਦੋ ਭਾਰਤੀ ਅਮਰੀਕੀ ਮਹਿਲਾਵਾਂ ਦੀ ਯੂ.ਐਨ. ’ਚ ਅਹਿਮ ਨਿਯੁਕਤੀਆਂ

0
117

ਵਾਸ਼ਿੰਗਟਨ, 29 ਜਨਵਰੀ/ ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਜੋ ਬਾਈਡਨ ਪ੍ਰਸ਼ਾਸਨ ਵਲੋਂ ਦੋ ਭਾਰਤੀ ਮੂਲ ਦੀਆਂ ਅਮਰੀਕੀ ਮਹਿਲਾਵਾਂ ਦੀ ਸੰਯੁਕਤ ਰਾਸ਼ਟਰ ਵਿਚ ਅਹਿਮ ਅਹੁਦਿਆਂ ਲਈ ਨਿਯੁਕਤੀਆਂ ਕੀਤੀਆਂ ਗਈਆਂ ਹਨ। ਸੋਹਿਨੀ ਚੈਟਰਜੀ ਯੂ.ਐਨ. ਅੰਬੈਸਡਰ ਦੀ ਸੀਨੀਅਰ ਨੀਤੀ ਸਲਾਹਕਾਰ ਨਿਯੁਕਤ ਹੋਈ ਹੈ ਅਤੇ ਜਦਕਿ ਅਦਿੱਤੀ ਗੁਰਰ ਨੂੰ ਯੂ.ਐਨ. ’ਚ ਅਮਰੀਕੀ ਮਿਸ਼ਨ ਲਈ ਨੀਤੀ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ।