ਕਿਸਾਨਾਂ ਨਾਲ ਸਖਤੀ ਮਗਰੋਂ ਬੁਰੀ ਤਰ੍ਹਾਂ ਘਿਰੀ ਬੀਜੇਪੀ ਸਰਕਾਰ, ਆਮ ਆਦਮੀ ਪਾਰਟੀ ਦੀ ਸਖਤ ਚੇਤਾਵਨੀ

0
135

ਨਵੀਂ ਦਿੱਲੀ: ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁੱਧ ਅੰਨਦਾਤੇ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਆਹਮੋ-ਸਾਹਮਣੇ ਆ ਗਏ ਹਨ। ਗਣਤੰਤਰ ਦਿਵਸ ਮੌਕੇ ਕੱਢੀ ਗਈ ਟ੍ਰੈਕਟਰ ਪਰੇਡ ਦੌਰਾਨ ਰਾਸ਼ਟਰੀ ਰਾਜਧਾਨੀ ’ਚ ਹੰਗਾਮਾ ਹੋਇਆ। ਇਸ ਲਈ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਭਾਜਪਾ ਨੂੰ ਘੇਰਦਿਆਂ ਅੱਜ ਸਿਆਸੀ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਭਾਜਪਾ ਨੂੰ ਆਪਣੇ ਆਗੂਆਂ ਨੂੰ ਸਮਝਾਉਣ ਦੀ ਗੱਲ ਕਰਦਿਆਂ ਕਿਹਾ ਕਿ ਹੰਕਾਰ ਨਾਲ ਢਿੱਡ ਨਹੀਂ ਭਰਦਾ।

ਸਿਸੋਦੀਆ ਨੇ ਆਪਣੇ ਟਵੀਟ ’ਚ ਲਿਖਿਆ,‘ਭਾਜਪਾਈਓ, ਤੁਸੀਂ ਅੰਦੋਲਨ ਕਰ ਰਹੇ ਕਿਸਾਨਾਂ ਦਾ ਇੰਟਰਨੈੱਟ ਬੰਦ ਕਰ ਦਿੰਦੇ ਹੋ, ਬਿਜਲੀ-ਪਾਣੀ ਬੰਦ ਕਰ ਦਿੰਦੇ ਹੋ, ਆਉਣ ਦਾ ਰਾਹ ਬੰਦ ਕਰ ਦਿੰਦੇ ਹੋ। ਕਿਸਾਨਾਂ ਨੇ ਜੇ ਕਿਸਾਨੀ ਬੰਦ ਕਰ ਦਿੱਤੀ ਜੇ ਇੱਕ ਮੌਸਮ ਲਈ ਵੀ, ਤਾਂ ਤੁਹਾਡੇ ਸਾਹ ਰੁਕ ਜਾਣਗੇ। ਸਮਝਾਓ ਆਪਣੇ ਆਗੂਆਂ ਨੂੰ, ਹੰਕਾਰ ਨਾਲ ਢਿੱਡ ਨਹੀਂ ਭਰਦਾ।’