ਮਜ਼ਦੂਰ ਪਰਿਵਾਰ ਨਾਲ ਸਬੰਧਿਤ ਇਕ ਵਿਅਕਤੀ ਦੀ ਕਿਸਾਨੀ ਸੰਘਰਸ਼ ਵਿਚ ਗਈ ਜਾਨ

0
70

ਟੱਲੇਵਾਲ, 29 ਦਸੰਬਰ (TLT) – ਜ਼ਿਲ੍ਹਾ ਬਰਨਾਲਾ ਸਥਿਤ ਪਿੰਡ ਪੱਖੋਕੇ ਦੇ ਮਜ਼ਦੂਰ ਪਰਿਵਾਰ ਨਾਲ ਸਬੰਧਿਤ ਇਕ ਵਿਅਕਤੀ ਦੀ ਕਿਸਾਨੀ ਸੰਘਰਸ਼ ਵਿਚ ਜਾਨ ਚਲੀ ਗਈ ਹੈ। ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਤੇ ਜ਼ਿਲ੍ਹਾ ਆਗੂ ਸੰਦੀਪ ਸਿੰਘ ਚੀਮਾ ਨੇ ਦੱਸਿਆ ਕਿ ਪਿੰਡ ਪੱਖੋਕੇ ਦਾ ਸ਼ੀਰਾ ਸਿੰਘ ਜੋ ਕਿ ਦਿੱਲੀ ਵਿਖੇ ਭਾਰਤੀ ਕਿਸਾਨ ਲਈ ਭਾਕਿਯੂ ਉਗਰਾਹਾਂ ਦੇ ਜੱਥੇ ਨਾਲ ਕਿਸਾਨੀ ਸੰਘਰਸ਼ ਲਈ ਟਿਕਰੀ ਬਾਰਡਰ ‘ਤੇ ਗਿਆ ਹੋਇਆ ਸੀ, ਦੀ ਬੀਤੀ ਰਾਤ ਮੌਤ ਹੋ ਗਈ।