ਕਾਰ ਦੇ ਪਲਟਣ ਕਾਰਨ ਨੌਜਵਾਨ ਦੀ ਮੌਤ

0
80

ਵੇਰਕਾ, 28 ਜਨਵਰੀ (TLT)- ਲੰਘੀ ਦੇਰ ਸ਼ਾਮ ਵੇਰਕਾ ਬਾਈਪਾਸ ਰੋਡ ‘ਤੇ ਇਕ ਕਾਰ ਦੇ ਨੀਵੀਂ ਥਾਂ ‘ਤੇ ਪਲਟ ਜਾਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ 30 ਸਾਲਾ ਗੁਰਭੇਜ ਸਿੰਘ ਵਾਸੀ ਪਿੰਡ ਕੋਟਲੀ ਢੋਲੇ ਸ਼ਾਹ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਕੁਝ ਦਿਨ ਪਹਿਲਾਂ ਹੀ ਦੋਹਾ ਕਤਰ ਤੋਂ ਆਇਆ ਸੀ। ਫਿਲਹਾਲ ਪੁਲਿਸ ਨੇ ਲਾਸ਼ ਕਬਜ਼ੇ ‘ਚ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ।