ਬਿਹਾਰ ‘ਚ ਅਣਪਛਾਤੇ ਵਿਅਕਤੀਆਂ ਨੇ ਭਾਜਪਾ ਦੇ ਬੁਲਾਰੇ ਨੂੰ ਮਾਰੀ ਗੋਲੀ

0
73

ਪਟਨਾ, 27 ਜਨਵਰੀ (TLT) ਬਿਹਾਰ ਦੇ ਮੁੰਗੇਰ ‘ਚ ਭਾਜਪਾ ਦੇ ਸੂਬਾ ਬੁਲਾਰੇ ਅਜ਼ਫਰ ਸ਼ਮਸੀ ਨੂੰ ਅੱਜ ਅਣਪਛਾਤੇ ਲੋਕਾਂ ਵਲੋਂ ਗੋਲੀ ਮਾਰ ਦਿੱਤੀ ਗਈ। ਗੋਲੀਬਾਰੀ ਦੀ ਇਹ ਵਾਰਦਾਤ ਜਮਾਲਪੁਰ ਦੇ ਈਵਨਿੰਗ ਕਾਲਜ ਦੇ ਨੇੜੇ ਵਾਪਰੀ। ਫਿਲਹਾਲ ਜ਼ਖ਼ਮੀ ਨੇਤਾ ਨੂੰ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ, ਜਿੱਥੇ ਕਿ ਉਸ ਦਾ ਇਲਾਜ ਚੱਲ ਰਿਹਾ ਹੈ।