ਸੜਕ ਹਾਦਸੇ ‘ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ

0
92

ਸੁਨਾਮ ਊਧਮ ਸਿੰਘ ਵਾਲਾ ,25 ਜਨਵਰੀ (TLT)- ਅੱਜ ਸਵੇਰੇ ਸੁਨਾਮ ਲੌਂਗੋਵਾਲ ਸੜਕ ਤੇ ਸ਼ੇਰੋਂ ਕੈਂਚੀਆਂ ਤੋਂ ਥੋੜੀ ਦੂਰ ਹੋਏ ਸੜਕ ਹਾਦਸੇ ‘ਚ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਹੈ।ਸਥਾਨਕ ਸਿਵਲ ਹਸਪਤਾਲ ਵਿਖੇ ਪੁਲਿਸ ਥਾਣਾ ਚੀਮਾ ਮੰਡੀ ਦੇ ਸਹਾਇਕ ਥਾਣੇਦਾਰ ਚਮਕੌਰ ਸਿੰਘ ਦੱਸਿਆ ਕਿ ਨੇੜਲੇ ਪਿੰਡ ਸ਼ੇਰੋਂ ਦਾ ਰਹਿਣ ਵਾਲਾ ਮਨਿੰਦਰ ਸਿੰਘ (21) ਪੁੱਤਰ ਜਗਤਾਰ ਸਿੰਘ ਅੱਜ ਸਵੇਰੇ ਕਰੀਬ 9 ਕੁ ਵਜੇ ਆਪਣੇ ਪਿੰਡੋਂ ਮੋਟਰਸਾਈਕਲ ਤੇ ਇਕੱਲਾ ਹੀ ਕਿਸੇ ਕੰਮ ਸੁਨਾਮ ਆ ਰਿਹਾ ਸੀ।ਜਿਵੇਂ ਹੀ ਉਹ ਸੁਨਾਮ ਲੌਂਗੋਵਾਲ ਸੜਕ ‘ਤੇ ਮਾਡਲ ਟਾਊਨ ਨੰਬਰ-2 ਦੇ ਬੱਸ ਅੱਡੇ ਨੇੜੇ ਪਹੁੰਚਿਆ ਤੋਂ ਅਚਾਨਕ ਅੱਗਿਓਂ ਆ ਰਹੀ ਇਕ ਕਾਰ ਨਾਲ ਟਕਰਾ ਗਿਆ।ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।