ਮਾਰਚ-ਅਪ੍ਰੈਲ ਤਕ ਬੰਦ ਹੋ ਜਾਣਗੇ 100, 10 ਤੇ 5 ਰੁਪਏ ਦੇ ਪੁਰਾਣੇ ਨੋਟ ! ਜਾਣੋ ਕੀ ਹੈ RBI ਦੀ ਯੋਜਨਾ

0
114

ਨਵੀਂ ਦਿੱਲੀ TLT/ਰਿਜ਼ਰਵ ਬੈਂਕ ਆਫ ਇੰਡੀਆ (RBI) ਮਾਰਚ ਜਾਂ ਅਪ੍ਰੈਲ ਤਕ 100, 10 ਤੇ 5 ਰੁਪਏ ਸਮੇਤ ਪੁਰਾਣੀ ਲੜੀ ਦੇ ਕਰੰਸੀ ਨੋਟ ਵਾਪਸ ਲੈਣ ਦੀ ਯੋਜਨਾ ਬਣਾ ਰਿਹਾ ਹੈ। ਆਰਬੀਆਈ ਦੇ ਸਹਾਇਕ ਜਨਰਲ ਮੈਨੇਜਰ ਬੀ ਮਹੇਸ਼ ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਦੱਸਿਆ।ਉਹ ਜ਼ਿਲ੍ਹਾ ਪੰਚਾਇਤ ਦੇ ਨੇਤਰਵਤੀ ਹਾਲ ‘ਚ ਡਿਸਟ੍ਰਿਕਟ ਲੀਡ ਬੈਂਕ ਵੱਲੋਂ ਕਰਵਾਈ ਜਾ ਰਹੀ ਜ਼ਿਲ੍ਹਾ ਪੱਧਰੀ ਸੁਰੱਖਿਆ ਕਮੇਟੀ (ਡੀਐਲਐਸਸੀ) ਅਤੇ ਜ਼ਿਲ੍ਹਾ ਪੱਧਰੀ ਮੁਦਰਾ ਪ੍ਰਬੰਧਨ ਕਮੇਟੀ (ਡੀਐਲਐਮਸੀ) ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਮਹੇਸ਼ ਨੇ ਕਿਹਾ ਕਿ 100, 10 ਰੁਪਏ ਅਤੇ 5 ਰੁਪਏ ਦੇ ਪੁਰਾਣੇ ਕਰੰਸੀ ਨੋਟ ਸਰਕੂਲੇਸ਼ਨ ਤੋਂ ਬਾਹਰ ਹੋ ਜਾਣਗੇ ਕਿਉਂਕਿ ਆਰਬੀਆਈ ਮਾਰਚ-ਅਪ੍ਰੈਲ ਤੱਕ ਇਨ੍ਹਾਂ ਨੂੰ ਵਾਪਸ ਲੈਣ ਦੀ ਯੋਜਨਾ ਬਣਾ ਰਿਹਾ ਹੈ।

ਉਨ੍ਹਾਂ ਕਿਹਾ ਕਿ 10 ਰੁਪਏ ਦੇ ਸਿੱਕੇ ਦੀ ਸ਼ੁਰੂਆਤ ਤੋਂ 15 ਸਾਲ ਬਾਅਦ ਵੀ ਵਪਾਰੀਆਂ ਤੇ ਕਾਰੋਬਾਰੀਆਂ ਨੇ ਇਨ੍ਹਾਂ ਨੂੰ ਸਵੀਕਾਰ ਨਹੀਂ ਕੀਤਾ ਜੋ ਬੈਂਕਾਂ ਤੇ ਆਰਬੀਆਈ ਲਈ ਮੁਸੀਬਤ ਬਣ ਗਿਆ ਹੈ।ਉਨ੍ਹਾਂ ਅੱਗੇ ਕਿਹਾ ਕਿ ਬੈਂਕਾਂ ਨੂੰ 10 ਰੁਪਏ ਦੇ ਸਿੱਕੇ ਦੀ ਵੈਲੀਡਿਟੀ ਸਬੰਧੀ ਫੈਲੀਆਂ ਅਫ਼ਵਾਹਾਂ ਤੋਂ ਗਾਹਕਾਂ ਨੂੰ ਸੁਚੇਤ ਕਰਨਾ ਚਾਹੀਦਾ ਹੈ। ਏਜੀਐਮ ਨੇ ਕਿਹਾ ਕਿ ਬੈਂਕਾਂ ਨੂੰ 10 ਰੁਪਏ ਦੇ ਸਿੱਕੇ ਜਨਤਾ ਤਕ ਪਹੁੰਚਾਉਣ ਲਈ ਤਰੀਕੇ ਲੱਭਣੇ ਚਾਹੀਦੇ ਹਨ। ਸਾਲ 2019 ‘ਚ ਆਰਬੀਆਈ ਨੇ ਬੈਂਗਣੀ ਰੰਗ ‘ਚ 100 ਰੁਪਏ ਦੇ ਨਵੇਂ ਨੋਟ ਜਾਰੀ ਕੀਤੇ ਸਨ।