ਡਿਊਟੀ ਤੋਂ ਪਰਤ ਰਹੇ ਪੀ ਏ ਪੀ ਪੁਲਿਸ ਮੁਲਾਜ਼ਮਾਂ ਦੀ ਸੜਕ ਹਾਦਸੇ ਦੌਰਾਨ ਮੌਤ , ਇੱਕ ਗੰਭੀਰ ਜ਼ਖ਼ਮੀ

0
170

ਘਨੌਲੀ ,22 ਜਨਵਰੀ (TLT )- ਸੰਘਣੀ ਧੁੰਦ ਹੋਣ ਕਾਰਨ ਦੇਰ ਰਾਤ 12.30 ਦੇ ਕਰੀਬ ਡਿਊਟੀ ਤੋਂ ਪਰਤ ਰਹੇ ਸੜਕ ਹਾਦਸੇ ਦੌਰਾਨ ਪੀ ਏ ਪੀ ਦੇ ਦੋ ਪੁਲਿਸ ਮੁਲਾਜ਼ਮਾਂ ਅਤੇ ਜਦੋਂ ਕਿ ਇੱਕ ਗੰਭੀਰ ਰੂਪ ਚ ਫੱਟੜ ਹੋਣ ਦੀ ਖਬਰ ਮਿਲੀ ਹੈ । ਪੁਲਿਸ ਚੌਕੀ ਘਨੌਲੀ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਪਈ ਸੰਘਣੀ ਧੁੰਦ ਕਾਰਨ ਅੱਗੇ ਜਾ ਰਹੇ ਅਣਪਛਾਤੇ ਵਾਹਨ ਨਾਲ ਟਕਰਾਉਣ ਕਾਰਨ ਉਨ੍ਹਾਂ ਦੀ ਕਾਰ ਹਾਦਸਾਗ੍ਰਸਤ ਹੋ ਗਈ, ਜਿਸ ਦੌਰਾਨ ਸੈਂਟਰੋ ਕਾਰ ਚ ਬੈਠੇ ਤਿੰਨ ਪੁਲੀਸ ਮੁਲਾਜ਼ਮ ਹਾਦਸੇ ਦੌਰਾਨ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਹਾਈਵੇ ਪੁਲਸ ਅਤੇ ਘਨੌਲੀ ਪੁਲਸ ਵੱਲੋਂ ਰਾਹਗੀਰਾਂ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਰੂਪਨਗਰ ਲਿਆਂਦਾ ਗਿਆ ਪਰ ਡਾਕਟਰਾਂ ਵੱਲੋਂ ਦੋ ਪੁਲੀਸ ਮੁਲਾਜ਼ਮਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਜਦੋਂਕਿ ਤੀਜੇ ਪੁਲੀਸ ਮੁਲਾਜ਼ਮ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਜੋ ਕਿ ਜ਼ੇਰੇ ਇਲਾਜ ਅਧੀਨ ਹਨ ।