ਪੰਜਾਬ ਸਪੋਰਟਸ ਕਲੱਬ ਫਰਾਂਸ ਵੱਲੋਂ ਮੱਖਣ ਸਿੰਘ ਨੱਥੂਚਾਹਲ ਦੇ ਭਰਾ ਦੀ ਬੇਵਕਤੀ ਮੌਤ ਤੇ ਕੀਤਾ ਗਹਿਰਾ ਦੁੱੱਖ ਪ੍ਰਗਟ

0
131

ਪੈਰਿਸ TLT/ ਪੰਜਾਬ ਸਪੋਰਟਸ ਕਲੱਬ ਫਰਾਂਸ ਦੇ ਸੀਨੀ: ਆਗੂ ਅਤੇ ਮਾਂ ਖੇਡ ਕਬੱਡੀ ਦੇ ਰਹਿ ਚੁੱਕੇ ਨਾਮਵਰ ਖਿਡਾਰੀ ਮੱਖਣ ਸਿੰਘ ਨੱਥੂਚਾਹਲ ਨੂੰ ਡੂੰਘਾ ਸਦਮਾ ਲੱਗਾ ਜਦ ਬੀਤੇ ਦਿਨੀ ਉਨਾਂ ਦੇ ਛੋਟੇ ਭਰਾ ਸ. ਸੁੱਚਾ ਸਿੰਘ (52) ਏ. ਐਸ. ਆਈ (ਪੰਜਾਬ ਪੁਲੀਸ) ਦੀ ਬੇਵਕਤੀ ਮੌਤ ਨੇ ਸਾਰੇ ਪ੍ਰਵਾਰ ਨੂੰ ਝਜੋੜ ਕੇ ਰੱਖ ਦਿੱਤਾ। ਸ. ਸੁੱਚਾ ਸਿੰਘ ਸੰਖੇਪ ਜਿਹੀ ਬਿਮਾਰੀ ਕਾਰਨ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ। ਇਸ ਦੁਖਦਾਈ ਮੋਕੇ ਪੰਜਾਬ ਸਪੋਰਟਸ ਕਲੱਬ ਫਰਾਂਸ ਦੇ ਆਗੂ ਕੁਲਵੀਰ ਸਿੰਘ ਹੇਅਰ (ਸ਼ੀਰਾ), ਰਘਬੀਰ ਸਿੰਘ ਕੋਹਾੜ,  ਬਾਜ ਸਿੰਘ ਵਿਰਕ, ਜਗਤਾਰ ਸਿੰਘ ਬਿੱਟੂ, ਜੋਗਿਦਰ ਸਿੰਘ ਭੋਲੀ, ਨਾਨਕ ਸਿੰਘ ਭੁੱਲਰ, ਜਸਵੀਰ ਸਿੰਘ ਚੰਨਾ, ਸੁਖਦੇਵ ਸਿੰਘ ਖਾਲੂ, ਲੰਬੜਦਾਰ ਅਜੀਤ ਸਿੰਘ, ਬਲਦੇਵ ਸਿੰਘ ਸ਼ਾਹਕੋਟ, ਰਾਮ ਸਿੰਘ ਵਿਰਕ, ਦਲਵਿੰਦਰ ਸਿੰਘ ਘੁੰਮਣ, ਬਲਕਾਰ ਸਿੰਘ ਚੱਠਾ, ਗੁਰਚਰਨ ਸਿੰਘ ਬਿੱਲਾ, ਪਲਵਿੰਦਰ ਸਿੰਘ ਸੰਧੂ ਭੱਕੂਆਲ, ਕੇਵਲ ਸਿੰਘ ਖੀਰਾਵਾਲੀ, ਭਜਨ ਸਿੰਘ ਸਮਾਣਾ, ਕੋਚ ਮੰਗਾ, ਕੁਲਦੀਪ ਸਿੰਘ ਕਿੰਗਰਾ ਖੁਰਲਾ, ਗੁਰਜੀਤ ਸਿੰਘ ਪੱਡਾ, ਡਾਲੀ ਲੱਖਣ ਕੇ ਪੱਡੇ ਆਦਿ ਨੇ ਇੱਕ ਬਿਆਨ ਜ਼ਾਰੀ ਕਰਦਿਆ, ਸ. ਸੁੱਚਾ ਸਿੰਘ ਏ. ਐਸ. ਆਈ (ਪੰਜਾਬ ਪੁਲੀਸ) ਦੀ ਬੇਵਕਤੀ ਮੌਤ ਤੇ ਡੂੰਘਾਂ ਦੁੱਖ ਪ੍ਰਗਟ ਕੀਤਾ। ਕਲੱਬ ਆਗੂਆਂ ਨੇ ਮੱਖਣ ਸਿੰਘ ਨੱਥੂਚਾਹਲ ਅਤੇ ਪ੍ਰਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦਿਆ ਕਿਹਾ ਕਿ, ਸ. ਸੁੱਚਾ ਸਿੰਘ ਦੇ ਮੋਤ ਨਾਲ ਪ੍ਰਵਾਰ ਸਮੇਤ ਰਿਸ਼ਤੇਦਾਰਾਂ, ਸੱਜਣਾਂ, ਮਿੱਤਰਾਂ ਨੂੰ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਜਿਹੜਾ ਕਦੀ ਪੂਰਾ ਨਹੀ ਕੀਤਾ ਜਾ ਸਕਦਾ। ਇਸ ਮੋਕੇ ਪ੍ਰਵਾਰ ਨਾਲ ਆਪਣੀ ਦਿਲੀ ਹਮਦਰਦੀ ਪ੍ਰਗਟ ਕਰਦਿਆ ਕਿਹਾ ਕਿ, ਸਾਡੀ ਪ੍ਰਮਾਤਮਾ ਦੇ ਚਰਨ-ਕਮਲਾਂ ਵਿੱਚ ਹੱਥ ਜੋੜ ਕੇ ਅਰਦਾਸ ਹੈ, ਇਸ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਿਛੇ ਪ੍ਰਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ। ਇਸ ਦੋਰਾਨ ਮੱਖਣ ਸਿੰਘ ਨੱਥੂਚਾਹਲ ਵੱਲੋਂ ਸਾਰੇ ਰਿਸ਼ਤੇਦਾਰਾਂ, ਸੱਜਣਾਂ, ਮਿੱਤਰਾਂ ਨੂੰ ਦੁਖੀ ਹਿਰਦੇ ਨਾਲ ਸੂਚਿਤ  ਕੀਤਾ  ਜਾਂਦਾ ਹੈ ਕਿ ਮੇਰੇ ਛੋਟੇ ਭਰਾ ਸਵ: ਸ. ਸੁੱਚਾ ਸਿੰਘ ਏ. ਐਸ. ਆਈ (ਪੰਜਾਬ ਪੁਲੀਸ) ਬੀਤੇ ਦਿਨੀ ਵਿਛੋੜਾ ਦੇ ਗਏ ਸਨ, ਉਨਾਂ ਦੀ ਆਤਮਿਕ ਸ਼ਾਤੀ ਵਾਸਤੇ ਰਖਾਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ  24 ਜਨਵਰੀ  2021  ਦਿਨ ਐਤਵਾਰ ਨੂੰ ਬਾਅਦ ਦੁਪਹਿਰ 12  ਤੋਂ  1  ਵੱਜੇ ਸਾਡੇ ਗ੍ਰਹਿ ਨੱਥੂਚਾਹਲ (ਕਪੂਰਥਲਾ) ਵਿਖੇ ਪੈਣਗੇ। ਆਪ ਜੀ  ਨੂੰ  ਨਿਮਰਤਾ  ਸਾਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਜੀ  ਨੇ  ਸਮੇਂ  ਸਿਰ  ਅੰਤਿਮ  ਅਰਦਾਸ  ‘ਚ  ਸ਼ਾਮਲ  ਹੋਣ  ਦੀ  ਕ੍ਰਿਪਾਲਤਾ ਕਰਨੀ ਜੀ।