ਜਲਿਆਂਵਾਲਾ ਬਾਗ ਦੇ ਸ਼ਹੀਦਾਂ ਦੀ ਸੂਚੀ ਜ਼ਿਲ੍ਹਾ ਵੈੱਬਸਾਈਟ ‘ਤੇ ਅੱਪਲੋਡ

0
99

ਅੰਮ੍ਰਿਤਸਰ, 19 ਜਨਵਰੀ (TLT)- ਸਾਕਾ ਜਲਿਆਂਵਾਲਾ ਬਾਗ 1919 ‘ਚ ਹੋਏ ਸ਼ਹੀਦਾਂ ਦੇ ਸਨਮਾਨ ਵਜੋਂ ਰਾਜ ਪੱਧਰੀ ਸਮਾਗਮ, ਆਨੰਦ ਅੰਮ੍ਰਿਤ ਪਾਰਕ, ਰਣਜੀਤ ਐਵੀਨਿਊ ਵਿਖੇ 25 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਸ ਦਿਨ ਸ਼ਹੀਦਾਂ ਦੀ ਯਾਦ ‘ਚ ਸਮਾਰਕ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਦਫ਼ਤਰੀ ਰਿਕਾਰਡ ਦੇ ਆਧਾਰ ‘ਤੇ ਇਸ ਦਫ਼ਤਰ ਕੋਲ ਜੱਲਿਆਂਵਾਲਾ ਬਾਗ ਦੇ ਸ਼ਹੀਦਾਂ ਦੀ ਜੋ ਸੂਚੀ ਮੌਜੂਦ ਹੈ, ਉਹ https://amritsar.nic.in ‘ਤੇ ਅੱਪਲੋਡ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸ਼ਹੀਦਾਂ ਦੇ ਮੌਜੂਦਾ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਪਰ ਸੂਚੀ ‘ਚ ਮੁਕੰਮਲ ਪਤਾ ਨਾ ਹੋਣ ਕਰਕੇ ਕਈ ਪਰਿਵਾਰਾਂ ਨਾਲ ਸੰਪਰਕ ਸਾਧਨ ‘ਚ ਮੁਸ਼ਕਲ ਪੇਸ਼ ਆ ਰਹੀ ਹੈ। ਸ. ਖਹਿਰਾ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਪੁਰਖਾਂ ਦਾ ਨਾਮ ਇਸ ਸੂਚੀ ‘ਚ ਸ਼ਾਮਿਲ ਹੈ, ਤਾਂ ਉਹ ਦਫ਼ਤਰ ਡਿਪਟੀ ਕਮਿਸ਼ਨਰ ਦੇ ਐਲ. ਐਫ. ਏ. ਸ਼ਾਖਾ ਕਮਰਾ ਨੰ. 20, ਤਹਿਸੀਲ ਕੰਪਲੈਕਸ ਅੰਮ੍ਰਿਤਸਰ ਗਰਾਊਂਡ ਫਲੌਰ ਵਿਖੇ 22 ਜਨਵਰੀ ਨੂੰ ਸਵੇਰੇ 11:00 ਵਜੇ ਤੱਕ ਸੰਪਰਕ ਕਰ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਟੈਲੀਫੋਨ ਨੰ. 0183-2223991 ‘ਤੇ ਜਾਂ ਈਮੇਲ ਼acgrasr@gmail.com ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।