ਅਣਪਛਾਤੇ ਕਾਰ ਸਵਾਰਾਂ ਨੇ ਵਰਕਸ਼ਾਪ ਮਾਲਕ ਨੂੰ ਮਾਰੀ ਗੋਲੀ

0
70

ਸਰਹਾਲੀ ਕਲਾਂ, 18 ਜਨਵਰੀ (TLT) – ਅੱਜ ਸਵੇਰੇ ਮਾਮੂਲੀ ਗੱਲੋਂ ਕਾਰ ਸਵਾਰਾਂ ਨੇ ਦੂਜੀ ਕਾਰ ਦੇ ਡਰਾਈਵਰ ਨੂੰ ਗੋਲੀ ਮਾਰ ਜ਼ਖ਼ਮੀ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਢੋਟੀਆਂ ਵਿਖੇ ਵਰਕਸ਼ਾਪ ਦਾ ਮਾਲਕ ਗੱਡੀ ਬਾਹਰ ਕੱਢ ਰਿਹਾ ਸੀ ਕਿ ਸੜਕ ‘ਤੇ ਆ ਰਹੀ ਸਵਿਫ਼ਟ ਕਾਰ ਸਵਾਰਾਂ ਨੇ ਛੇਤੀ ਰਸਤਾ ਨਾ ਮਿਲਣ ਕਾਰਨ ਗੋਲੀ ਚਲਾ ਦਿੱਤੀ। ਗੋਲੀ ਵਰਕਸ਼ਾਪ ‘ਚੋਂ ਗੱਡੀ ਕੱਢ ਰਹੇ ਦਿਲਬਾਗ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਢੋਟੀਆਂ ਦੀ ਵੱਖੀ ਵਿਚ ਲੱਗੀ ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਪਤਾ ਲੱਗਾ ਹੈ ਕਿ ਅਣਪਛਾਤੇ ਕਾਰ ਸਵਾਰ ਕਿਸੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਭੱਜ ਰਹੇ ਸਨ।