ਗੜਸ਼ੰਕਰ ਦੇ ਆਪ ਆਗੂਆਂ ਨੇ ਮੁਢਲੀ ਮੈਂਬਰਸ਼ਿਪ ਤੋਂ ਦਿੱਤੇ ਤਿਆਗ ਪੱਤਰ

0
154

ਗੜਸ਼ੰਕਰ,17 ਜਨਵਰੀ (TLT)- ਹਲਕਾ ਗੜਸ਼ੰਕਰ ’ਚ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਪਾਰਟੀ ਲਈ ਅਹਿਮ ਭੂਮਿਕਾ ਨਿਭਾੳਣ ਵਾਲੇ ਕਈ ਆਪ ਆਗੂਆਂ ਮਾ. ਗਰਚਰਨ ਸਿੰਘ ਬਸਿਆਲਾ ,ਬੀਬੀ ਕਮਲਜੀਤ ਕੌਰ ਕੁੱਕੜਾਂ, ਸੂਬੇਦਾਰ ਕੇਵਲ ਸਿੰਘ ਭੱਜਲਾਂ, ਸਾਬਕਾ ਸਰਪਚ ਕਸ਼ਮੀਰਾ ਸਿੰਘ ਦਦਿਆਲ ਨੇ ਮੀਟਿੰਗ ਕਰਦਿਆਂ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੀ ਪਜਾਬ ਦੀਆਂ ਸਮੱਸਿਆਵਾਂ ਪ੍ਰਤੀ ਪਹੁੰਚ ਤੋਂ ਅਸੰਤਸ਼ਟ ਹੋਣ ਕਾਰਨ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਤਿਆਗ-ਪੱਤਰ ਦੇਣ ਦਾ ਐਲਾਨ ਕੀਤਾ।