ਅਕਾਲੀ ਦਲ, ਆਪ, ਤੇ ਕਿਸਾਨ ਯੂਨੀਅਨ ਨੇ ਪਿੰਡ ਸੇਖਾ ਕਲਾਂ ‘ਚ ਸੜਕ ਜਾਮ ਕਰ ਲਾਇਆ ਧਰਨਾ

0
79

 ਠੱਠੀ ਭਾਈ, 18 ਜਨਵਰੀ (TLT)-ਪਿਛਲੇ ਸਮੇਂ ਤੋਂ ਪੰਚਾਇਤ ਤੋਂ ਵਾਂਝੇ ਚੱਲ ਰਹੇ ਬਲਾਕ ਬਾਘਾਪੁਰਾਣਾ ਦੇ ਪਿੰਡ ਸੇਖਾ ਕਲਾਂ ਵਿਖੇ ਅੱਜ ਹੋਣ ਜਾ ਰਹੀ ਸਹਿਕਾਰੀ ਸਭਾ ਤੇ ਆਮ ਇਜਲਾਸ ਸਮੇਂ ਮਾਹੌਲ ਗਰਮਾ ਗਿਆ ਜਦ ਪਿੰਡ ਦੇ ਕੁਝ ਕਾਂਗਰਸੀ ਆਗੂਆਂ ਸਮੇਤ ਅਕਾਲੀ ਦਲ, ਆਮ ਆਦਮੀ ਪਾਰਟੀ ਸਮੇਤ ਕਿਸਾਨ ਯੂਨੀਅਨ ਦੇ ਆਗੂਆਂ ਅਤੇ ਪਿੰਡ ਵਾਸੀਆਂ ਨੇ ਇਸ ਚੋਣ ਨੂੰ ਰੱਦ ਕਰਵਾਉਣ ਲਈ ਸੜਕ ਜਾਮ ਕਰਕੇ ਸਹਿਕਾਰੀ ਸਭਾ ਅੱਗੇ ਧਰਨਾ ਲਗਾ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵਧੇਰੇ ਮੈਂਬਰ ਦਿੱਲੀ ਧਰਨੇ ਵਿਚ ਗਏ ਹੋਣ ਕਾਰਨ ਉਹ ਇਸ ਚੋਣ ਨੂੰ ਨਹੀਂ ਹੋਣ ਦੇਣਗੇ ਕਿਉਂਕਿ ਸੱਤਾਧਾਰੀ ਧਿਰ ਆਪਣੇ ਮੈਂਬਰ ਭੁਗਤਾ ਕੇ ਇਸ ਸਹਿਕਾਰੀ ਸਭਾ ਤੇ ਕਾਬਜ਼ ਹੋਣਾ ਚਾਹੁੰਦੀ ਹੈ।