ਕੋਰੋਨਾ ਟੀਕਾਕਰਣ ਦੀ ਸ਼ੁਰੂਆਤ, ਪੰਜਾਬ ਸਮੇਤ ਹੋਰ ਸੂਬਿਆਂ ‘ਚ ਸਭ ਤੋਂ ਪਹਿਲਾਂ ਫਰੰਟਲਾਈਨ ਵਰਕਰਾਂ ਅਤੇ ਸਿਹਤ ਕਰਮਚਾਰੀਆਂ ਨੂੰ ਦਿੱਤੀ ਜਾਵੇਗੀ ਵੈਕਸੀਨ

0
133

Corona vaccine: ਦੇਸ਼ ‘ਚ ਦੋ ਕੋਰੋਨਾ ਵੈਕਸੀਨਜ਼ ਨੂੰ ਮਨਜੂਰੀ ਦਿੱਤੀ ਗਈ ਹੈ। ਹੁਣ ਭਾਰਤ ‘ਚ ਪਹਿਲੇ ਦਿਨ ਤਿੰਨ ਲੱਖ ਤੋਂ ਜ਼ਿਆਦਾ ਸਿਹਤ ਕਰਮੀਆਂ ਨੂੰ ਕੋਵਿਡ-19 ਦੇ ਟੀਕੇ ਦੀ ਖੁਰਾਕ ਦਿੱਤੇ ਜਾਣ ਦੇ ਨਾਲ ਅੱਜ ਦੁਨੀਆਂ ਦਾ ਸਭ ਤੋਂ ਵੱਡਾ ਟੀਕਾਕਰਨ ਅਭਿਆਨ ਸ਼ੁਰੂ ਹੋਵੇਗਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀਡੀਓ ਕਾਨਫਰੰਸਿੰਗ ਜ਼ਰੀਏ ਦੇਸ਼ ‘ਚ ਪਹਿਲੇ ਗੇੜ ਦੇ ਕੋਵਿਡ-19 ਟੀਕਾਕਰਨ ਅਭਿਆਨ ਦੀ ਸ਼ੁਰੂਆਤ ਕਰਨਗੇ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ‘ਚ ਐਲਐਨਜੀਪੀ ਹਸਪਤਾਲ ‘ਚ ਇਕ ਡਾਕਟਰ, ਇਕ ਨਰਸ ਤੇ ਇਕ ਸਫਾਈ ਕਰਮਚਾਰੀ ਨੂੰ ਕੋਵਿਡ-19 ਦਾ ਟੀਕਾ ਦਿੱਤਾ ਜਾਵੇਗਾ। ਰਾਸ਼ਟਰੀ ਰਾਜਧਾਨੀ ਚ 81 ਕੇਂਦਰਾਂ ‘ਤੇ ਕੋਵਿਡ-19 ਦੀ ਟੀਕਾਕਰਨ ਅਭਿਆਨ ਸ਼ੁਰੂ ਹੋਵੇਗਾ।