ਸਮਾਰਟ ਸਿਟੀ ‘ਚ ਵਰਿਆਣਾ ਡੰਪ ਸ਼ਹਿਰ ਤੋਂ ਬਾਹਰ ਹੋਵੇ

0
121

ਜਲੰਧਰ,TLT/- ਪੰਜਾਬ ਭਾਜਪਾ ਦੇ ਬੁਲਾਰੇ ਮਹਿੰਦਰ ਭਗਤ ਤੇ ਹੋਰ ਭਾਜਪਾ ਆਗੂਆਂ ਨੇ ਵਰਿਆਣਾ ਡੰਪ ਨੂੰ ਖ਼ਤਰਨਾਕ ਦੱਸਦਿਆਂ ਨਿਗਮ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਹੈ ਕਿ ਇਸ ਡੰਪ ਨੂੰ ਸਮਾਰਟ ਸਿਟੀ ਦੇ ਖ਼ਰਚੇ ‘ਤੇ ਸ਼ਹਿਰ ਤੋਂ ਬਾਹਰ ਕੱਢਿਆ ਜਾਵੇ ਕਿਉਂਕਿ ਇਸ ਡੰਪ ਕਰਕੇ ਆਸ ਪਾਸ ਆਬਾਦੀ ਦੇ ਕਰੀਬ ਸਵਾ ਲੱਖ ਲੋਕ ਪ੍ਰਭਾਵਿਤ ਹਨ | ਬਸਤੀ ਬਾਵਾ ਖੇਲ੍ਹ, ਰਾਜ ਨਗਰ, ਵਰਿਆਣਾ, ਗੌਤਮ ਨਗਰ, ਜਲੰਧਰ ਕੁੰਜ, ਜਲੰਧਰ ਪ੍ਰਾਈਮ, ਜਲੰਧਰ ਵਿਹਾਰ, ਨੰਦਨਪੁਰ ਰੋਡ ਸਮੇਤ 30 ਤੋਂ ਜ਼ਿਆਦਾ ਕਾਲੋਨੀਆਂ ਦੇ ਲੋਕ ਇਸ ਡੰਪ ਤੋਂ ਪੇ੍ਰਸ਼ਾਨ ਹਨ | ਕੂੜੇ ਨੂੰ ਅੱਗ ਲੱਗਣ ਨਾਲ ਤਾਂ ਲੋਕਾਂ ਦਾ ਸਾਹ ਲੈਣਾ ਔਖਾ ਹੋ ਜਾਂਦਾ ਹੈ | ਕੂੜਾ ਸੁੱਟਣ ਵਾਲੇ ਟਿੱਪਰਾਂ ਨੂੰ ਬਿਨਾਂ ਢਕੇ ਕੂੜਾ ਲਿਆਉਂਦੇ ਹਨ ਤੇ ਉਹ ਸੜਕਾਂ ‘ਤੇ ਕੂੜਾ ਸੁੱਟਦੇ ਹੋਏ ਨਿਕਲਦੇ ਹਨ | ਪੀਣ ਵਾਲਾ ਪਾਣੀ ਦੂਸ਼ਿਤ ਹੋ ਗਿਆ ਹੈ | ਮਹਿੰਦਰ ਭਗਤ ਨੇ ਕਿਹਾ ਕਿ ਕੇਂਦਰ ਵਲੋਂ ਸਮਾਰਟ ਸਿਟੀ ਦੇ ਤਹਿਤ ਭੇਜੇ ਗਏ ਫ਼ੰਡਾਂ ਨਾਲ ਹੀ ਸ਼ਹਿਰ ਵਿਚ ਵਿਕਾਸ ਦੇ ਕੰਮ ਹੋ ਰਹੇ ਹਨ | ਜੇਕਰ ਕੇਂਦਰ ਦਾ ਫ਼ੰਡ ਨਾ ਹੁੰਦਾ ਤਾਂ ਸ਼ਹਿਰ ਦਾ ਹੋਰ ਵੀ ਮਾੜਾ ਹਾਲ ਹੋਣਾ ਸੀ | ਇਸ ਮੌਕੇ ਕੌਾਸਲਰ ਵਿਰੇਸ਼ ਮਿੰਟੂ, ਮਦਨ ਲਾਲ, ਮਹਿੰਦਰ ਪਾਲ, ਸਿਕੰਦਰ ਭਗਤ ਤੇ ਹੋਰ ਹਾਜ਼ਰ ਸਨ |