ਖੇਤੀ ਕਾਨੂੰਨਾਂ ਬਾਰੇ ਆਈਐਮਐਫ ਦਾ ਵੱਡਾ ਦਾਅਵਾ, ਕਿਸਾਨਾਂ ਲਈ ਬਿਹਤਰ ਕਰਾਰ

0
102

ਨਵੀਂ ਦਿੱਲੀ (TLT News) ਅੰਤਰਰਾਸ਼ਟਰੀ ਮੁਦਰਾ ਕੋਸ਼ ਨੇ ਭਾਰਤ ਦੇ ਨਵੇਂ ਖੇਤੀ ਕਾਨੂੰਨਾਂ ਦਾ ਸਮਰਥਨ ਕਰਦਿਆਂ ਹੋਇਆਂ ਇਨ੍ਹਾਂ ਨੂੰ ਖੇਤੀ ਖੇਤਰ ‘ਚ ਸੁਧਾਰਾਂ ਲਈ ਇਕ ਮਹੱਤਵਪੂਰਨ ਦੱਸਿਆ। ਹਾਲਾਂਕਿ ਨਾਲ ਹੀ ਕਿਹਾ ਕਿ ਨਵੀਂ ਪ੍ਰਣਾਲੀ ‘ਚ ਪਰਿਵਰਤਨ ਦੇ ਕਾਰਨ ਜੋ ਲੋਕ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਸਕਦੇ ਹਨ। ਉਨ੍ਹਾਂ ਨੂੰ ਲੋੜੀਂਦੇ ਰੂਪ ‘ਚ ਸੁਰੱਖਿਅਤ ਕੀਤਾ ਜਾਣਾ ਚਾਹੀਦਾ ਹੈ।

IMF ‘ਚ ਸੰਚਾਰ ਦੇ ਨਿਰਦੇਸ਼ਕ ਗੇਰੀ ਰਾਇਸ ਨੇ ਕਿਹਾ, ‘ਅਸੀਂ ਮੰਨਦੇ ਹਾਂ ਕਿ ਖੇਤੀ ਸੁਧਾਰਾਂ ਲਈ ਬਿੱਲ ਇਕ ਮਹੱਤਵਪੂਰਨ ਕਦਮ ਦਾ ਪ੍ਰਤੀਨਿਧਤਾ ਕਰਨ ਦੀ ਸਮਰੱਥਾ ਰੱਖਦੇ ਹਨ। ਇਨ੍ਹਾਂ ਉਪਾਵਾਂ ਨਾਲ ਕਿਸਾਨਾਂ ਨੂੰ ਵਿਕਰੇਤਾਵਾਂ ਦੇ ਨਾਲ-ਨਾਲ ਸਿੱਧਾ ਕਰਾਰ ਕਰਨ ‘ਚ ਮਦਦ ਮਿਲੇਗੀ ਜਿਸ ਨਾਲ ਕਿਸਾਨਾਂ ਨੂੰ ਵਿਚੋਲਿਆਂ ਦੀ ਭੂਮਿਕਾ ਨੂੰ ਘੱਟ ਕਰਕੇ ਜ਼ਿਆਦਾ ਹਿੱਸੇਦਾਰੀ ਬਣਾਈ ਰੱਖਣ ‘ਚ ਮਦਦ ਕਰੇਗੀ। ਇਸ ਨਾਲ ਕੁਸ਼ਲਤਾ ‘ਚ ਵਾਧਾ ਤੇ ਗ੍ਰਾਮੀਣ ਵਿਕਾਸ ‘ਚ ਸਹਾਇਤਾ ਮਿਲੇਗੀ।