ਪਿੰਡ ਭਦਾਸ ਵਾਸੀਆਂ ਨੇ ਭੁਲੱਥ ਹਸਪਤਾਲ ਵਿਖੇਂ ਲੱਗਣ ਵਾਲ਼ੀਆਂ ਫ੍ਰੀ ਡਾਇਲਸਿਸ ਕਰਨ ਲਈ ਮਸ਼ੀਨਾਂ ਲਈ 6 ਲੱਖ 50,000 ਹਜ਼ਾਰ ਦੀ ਮਦਦ ਕੀਤੀ

0
85

ਭੁਲੱਥ, TLT/—ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸੇਵਾ ਸੁਸਾਇਟੀ ਵੱਲੋ ਗੁਰੂ ਨਾਨਕ ਦੇਵ ਜੀ ਫਰੀ ਡਾਇਲਸਿਸ ਸੈਟਰ ਜੋ ਕਿ ਜਲਦ ਹੀ ਸਰਕਾਰੀ ਹਸਪਤਾਲ ਭੁਲੱਥ ਵਿੱਚ ਖੁੱਲਣ ਜਾ ਰਿਹਾ ਹੈ ਜਿਸ ਵਿਚ ਤਕਰੀਬਨ ਛੇ ਡਾਇਲਸਿਸ ਮਸ਼ੀਨਾਂ ਮਰੀਜਾਂ ਦੀ ਡਾਇਲਸਿਸ ਕਰਨ ਲਈ ਲਿਆਦੀਆਂ ਜਾ ਰਹੀਆਂ ਹਨ… ਡਾਇਲਸਿਸ ਸੈਂਟਰ ਵਿਚ ਲੱਗਣ ਵਾਲੀ ਇਕ ਡਾਇਲਸਿਸ ਮਸ਼ੀਨ ਦੀ ਕੀਮਤ ਤਕਰੀਬਨ ਸਾਢੇ ਛੇ ਲੱਖ ਹੈ ਜਿਸ ਲਈ ਭੁਲੱਥ ਸਬ- ਡਵੀਜ਼ਨ ਖੇਤਰ ਦੇ ਪਿੰਡ ਪਿੰਡ ਭਦਾਸ ਦੀ ਸੰਗਤ ਵੱਲੋਂ ਸੈਂਟਰ ਵਿੱਚ ਡਾਇਲਸਿਸ ਕਰਨ ਵਾਲੀ ਮਸ਼ੀਨ ਲਿਆਉਣ ਲਈ 6 ਲੱਖ ਪੰਜਾਹ ਹਜਾਰ ਰੁਪਏ (6,50000) ਦੀ ਸੇਵਾ ਸੁਸਾਇਟੀ ਦੇ ਸੇਵਾਦਾਰ ਬਲਵਿੰਦਰ ਸਿੰਘ ਚੀਮਾ,ਗਿਆਨੀ ਕੁਲਵਿੰਦਰ ਸਿੰਘ ,ਸ:ਸੁਖਵਿੰਦਰ ਸਿੰਘ ਸ ਅਵਤਾਰ ਸਿੰਘ ਲਾਲੀਆ ਜੀ, ਡਾ. ਸੁਰਿੰਦਰ ਕੱਕੜ ਜੀ, ਸ. ਸੁਰਿੰਦਰ ਸਿੰਘ ਲਾਲੀਆ, ਸ:  ਮੋਹਨ ਸਿੰਘ ਜੀ ਸਰਪੰਚ ਪਿੰਡ ਡਾਲਾ ਜੀ ਨੂੰ ਸੌਂਪੀ ਗਈ| ਇਸ ਮੌਕੇ ਪਿੰਡ ਭਦਾਸ ਤੋਂ ਭਾਈ ਗੁਰਮੀਤ ਸਿੰਘ ਜੀ, ਸ.ਨਿਸ਼ਾਨ ਸਿੰਘ ਜੀ ਸਰਪੰਚ, ਸ. ਜਸਵੰਤ ਸਿੰਘ ਜੀ, ਸ. ਲਖਵੰਤ ਸਿੰਘ ਜੀ, ਭਾਈ ਪ੍ਰਹਲਾਦ ਸਿੰਘ ਜੀ,ਅਤੇ ਸ. ਪਰਮਜੀਤ ਸਿੰਘ ਜੀ ਮੌਜੂਦ ਸਨ  ਸੁਸਾਇਟੀ ਦੇ ਵਰਕਰਾਂ ਅਤੇ ਭੁਲੱਥ ਵਾਸੀਆਂ ਨੇ ਭੁਲੱਥ ਤਹਿਸੀਲ ਦੇ  ਪਿੰਡ ਭਦਾਸ ਦੇ ਸਮੂੰਹ ਐਨ.ਆਰ ਆਈਜ ਵੀਰਾਂ ਦਾ ਇਸ ਨੇਕ ਉਪਰਾਲੇ ਲਈ  ਵੱਧ ਸਹਿਯੋਗ ਦੇਣ ਲਈ ਸਮੂੰਹ ਭੁਲੱਥ ਵਾਸੀਆਂ ਨੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।