ਜ਼ਿਲ੍ਹਾ ਮਾਨਸਾ ਦੇ ਕਈ ਥਾਣਿਆਂ ਦੇ ਮੁਖੀਆਂ ਦੀਆਂ ਹੋਈਆਂ ਬਦਲੀਆਂ

0
161

ਮਾਨਸਾ/ਬੁਢਲਾਡਾ, 9 ਜਨਵਰੀ (TLT)- ਜ਼ਿਲ੍ਹਾ ਪੁਲਿਸ ਮੁਖੀ ਮਾਨਸਾ ਸੁਰੇਂਦਰ ਲਾਂਬਾ ਵਲੋਂ ਅੱਜ ਜ਼ਿਲ੍ਹੇ ਦੀਆਂ ਤਿੰਨੋਂ ਸਬ-ਡਵੀਜ਼ਨਾਂ ਦੇ ਕੁਝ ਪੁਲਿਸ ਥਾਣਿਆਂ ਦੇ ਮੁਖੀਆਂ ਦੀਆਂ ਬਦਲੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ।ਪ੍ਰਬੰਧਕੀ ਆਧਾਰ ‘ਤੇ ਕੀਤੀਆਂ ਇਨ੍ਹਾਂ ਬਦਲੀਆਂ ਸਬੰਧੀ ਜਾਰੀ ਸੂਚੀ ਅਨੁਸਾਰ ਇੰਸਪੈਕਟਰ ਜਗਦੀਸ਼ ਕੁਮਾਰ ਇੰਚਾਰਜ ਸਪੈਸ਼ਲ ਬਰਾਂਚ ਮਾਨਸਾ ਨੂੰ ਐਸ. ਐਚ. ਓ. ਸਿਟੀ ਮਾਨਸਾ-2, ਹਰਦਿਆਲ ਦਾਸ ਐਸ. ਐਚ. ਓ. ਸਿਟੀ ਮਾਨਸਾ-2 ਨੂੰ ਐਸ. ਐਚ. ਓ. ਥਾਣਾ ਜੌੜਕੀਆਂ , ਸੁਰਜਨ ਸਿੰਘ ਐਸ. ਐਚ. ਓ. ਥਾਣਾ ਜੌੜਕੀਆਂ ਨੂੰ ਐਸ. ਐਚ. ਓ. ਥਾਣਾ ਥਾਣਾ ਸਿਟੀ ਬੁਢਲਾਡਾ, ਪਰਵੀਨ ਕੁਮਾਰ ਐਸ. ਐਚ. ਓ. ਝੂਨੀਰ ਨੂੰ ਐਸ. ਐਚ. ਓ. ਥਾਣਾ ਜੋਗਾ, ਇੰਸਪੈਕਟਰ ਗੁਰਦੀਪ ਸਿੰਘ ਇੰਚਾਰਜ ਐਂਟੀ ਨਾਰਕੋਟਿਕ ਸੈੱਲ ਮਾਨਸਾ ਨੂੰ ਐਸ. ਐਚ. ਓ. ਝੂਨੀਰ, ਗੁਰਲਾਲ ਸਿੰਘ ਐਸ. ਐਚ. ਓ. ਥਾਣਾ ਸਿਟੀ ਬੁਢਲਾਡਾ ਨੂੰ ਇੰਚਾਰਜ ਇਲੈੱਕਸ਼ਨ ਸੈੱਲ ਮਾਨਸਾ ਅਤੇ ਸਹਾਇਕ ਇੰਚਾਰਜ ਸਕਿਓਰਿਟੀ ਬਰਾਂਚ ਮਾਨਸਾ ਤੋਂ ਇਲਾਵਾ ਲੇਡੀ ਸਬ ਇੰਸਪੈਕਟਰ ਕਰਮਜੀਤ ਕੌਰ ਨੂੰ ਪੁਲਿਸ ਥਾਣਾ ਭੀਖੀ ਤੋਂ ਸਿਟੀ ਮਨਸਾ-1 ਵਿਖੇ ਤਬਦੀਲ ਕੀਤਾ ਗਿਆ ਹੈ।ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਏ ਹਨ।