ਪੰਜਾਬ ਤੋਂ ਬਾਅਦ ਜੀਓ ਟਾਵਰ ਨਿਸ਼ਾਨੇ ‘ਤੇ, ਹਰਿਆਣਾ ‘ਚ ਟਾਵਰ ਨੂੰ ਅੱਗ ਲਾਉਣ ਦਾ ਮਾਮਲਾ

0
87

ਜੀਂਦ (TLT) ਬੀਤੇ ਦੋ ਮਹੀਨਿਆਂ ਤੋਂ ਦੇਸ਼ ਦਾ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਤਿੰਨੇ ਖੇਤੀ ਕਾਨੂੰਨਾਂ ਸੰਘਰਸ਼ ਕਰ ਰਿਹਾ ਹੈ। ਅਜਿਹੇ ‘ਚ ਪੰਜਾਬ-ਹਰਿਆਣਾ ਦੇ ਕਿਸਾਨਾਂ ਨੇ ਕਾਰਪੋਰੇਟ ਕੰਪਨੀਂ ਦੇ ਦਿੱਗਜ ਰਿਲਾਇੰਸ ਜੀਓ ਨੂੰ ਆਪਣੇ ਨਿਸ਼ਾਨੇ ‘ਤੇ ਲਿਆ।

ਦੱਸ ਦਈਏ ਕਿ ਪੰਜਾਬ ‘ਚ ਕਈ ਜੀਓ ਟਾਵਰਾਂ ਨੂੰ ਨਿਸ਼ਾਨਾਂ ਬਣਾਉਣ ਤੋਂ ਬਾਅਦ ਹਰਿਆਣਾ ਦੇ ਜੀਂਦ ਦੇ ਕਿਸਾਨਾਂ ਨੇ ਵੀ ਇਹੀ ਰੁਖ ਅਪਨਾ ਲਿਆ ਹੈ। ਖ਼ਬਰ ਆਈ ਹੈ ਕਿ ਇੱਥੇ ਕੁਝ ਲੋਕਾਂ ਨੇ ਜੀਓ ਦੇ ਟਾਵਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਸ ‘ਚ ਟਾਵਰ ਦੇ ਸਾਰੇ ਉਪਕਰਣ ਸੜ ਕੇ ਸਵਾਹ ਹੋ ਗਏ।

Fire on Jio Tower: ਪੰਜਾਬ ਤੋਂ ਬਾਅਦ ਜੀਓ ਟਾਵਰ ਨਿਸ਼ਾਨੇ 'ਤੇ, ਹਰਿਆਣਾ 'ਚ ਟਾਵਰ ਨੂੰ ਅੱਗ ਲਾਉਣ ਦਾ ਮਾਮਲਾ

ਇਹ ਮਾਮਲਾ ਜੀਂਦ ਦੇ ਜਲਾਲ ਪੂਰਾ ਦਾ ਹੈ। ਜਿਸ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਅਤੇ ਕੰਪਨੀ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਕੰਪਨੀ ਦੇ ਤਕਨੀਸ਼ਿਅਨਾਂ ਵਲੋਂ ਦਿੱਤੀ ਸ਼ਿਕਾਇਤ ‘ਤੇ ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।ਉਧਰ ਇਸ ਮਾਮਲੇ ‘ਤੇ ਪੁਲਿਸ ਨੇ ਕਿਹਾ ਕਿ ਇਸ ਵਾਰਦਾਤ ਨੂੰ ਅਣਪਛਾਤੇ ਲੋਕਾਂ ਵਲੋਂ ਅੰਜਾਮ ਦਿੱਤਾ ਗਿਆ ਹੈ। ਕੰਪਨੀ ਦੇ ਤਕਨੀਸ਼ਨਾਂ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਦਾ ਜਲਦ ਹੀ ਪਤਾ ਕਰ ਲਿਆ ਜਾਵੇਗਾ।