ਕਿਸਾਨਾਂ ਦਾ ਟਰੈਕਟਰ ਮਾਰਚ ਸ਼ੁਰੂ, ਦਿੱਲੀ-ਹਰਿਆਣਾ ਵਿਚਾਲੇ ਕੇ. ਐਮ. ਪੀ. ਹਾਈਵੇ ‘ਤੇ ਉਤਰੇ ਕਿਸਾਨ

0
183

ਨਵੀਂ ਦਿੱਲੀ TLT/ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਅੰਦੋਲਨ ਅੱਜ 43ਵੇਂ ਦਿਨ ਵਿਚ ਸ਼ਾਮਲ ਹੋ ਗਿਆ ਹੈ। ਸਰਕਾਰ ਨਾਲ ਗੱਲਬਾਤ ਦੇ ਬਾਵਜੂਦ ਹੱਲ ਨਾ ਨਿਕਲਣ ਤੋਂ ਨਾਰਾਜ਼ ਕਿਸਾਨ ਅੱਜ ਦਿੱਲੀ ਦੇ ਸਾਰੇ ਬਾਰਡਰਾਂ ਅਤੇ ਪੈਰੀਫੇਰਲ ਐਕਸਪ੍ਰੈਸ ਵੇਅ ’ਤੇ ਟਰੈਕਟਰ ਮਾਰਚ ਕੱਢ ਰਹੇ ਹਨ। ਗਾਜੀਪੁਰ ਬਾਰਡਰ ਤੋਂ ਕਿਸਾਨਾਂ ਨੇ ਟਰੈਕਟਰ ਰੈਲੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਦੇ ਕਿਸਾਨ ਆਗੂ ਤੇ ਭਾਰਤੀ ਕਿਸਾਨ ਯੂਨੀਅਨ ਦੇ ਮੁੱਖ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਬੁੱਧਵਾਰ ਨੂੰ ਦੱਸਿਆ ਕਿ ਕਿ ਪੰਜਾਬ ਦੇ ਕਿਸਾਨ ਮਾਰਚ ਲਈ ਆਪਣੇ ਟਰੈਕਟਰਾਂ ਦੇ ਨਾਲ ਆ ਰਹੇ ਹਨ। ਹਰਿਆਣਾ,ਯੂਪੀ ਅਤੇ ਰਾਜਸਥਾਨ ਦੇ ਕਿਸਾਨ ਵੀ ਰੈਲੀ ਵਿਚ ਸ਼ਾਮਲ ਹੋ ਰਹੇ ਹਨ।ਗਾਜੀਪੁਰ ਬਾਰਡਰ ਤੋਂ ਕਿਸਾਨਾਂ ਦੀ ਟਰੈਕਟਰ ਰੈਲੀ ਸ਼ੁਰੂਗਾਜੀਪੁਰ ਬਾਰਡਰ ਤੋਂ ਕਿਸਾਨਾਂ ਨੇ ਟਰੈਕਟਰ ਰੈਲੀ ਸ਼ੁਰੂ ਕੀਤੀ। ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਟਰੈਕਟਰ ਰੈਲੀ 26 ਜਨਵਰੀ ਦੀ ਤਿਆਰੀ ਹੈ। ਸਾਡਾ ਰੂਟ ਇਥੋ ਡਾਸਨਾ ਹੈ, ਉਸ ਤੋਂ ਬਾਅਦ ਅਲੀਗਡ਼੍ਹ ਰੋਡ ’ਤੇ ਅਸੀਂ ਰੁਕਾਂਗੇ,ਉਥੇ ਲੰਗਰ ਹੋਵੇਗਾ ਫਿਰ ਉਥੋਂ ਅਸੀਂ ਵਾਪਸ ਆਵਾਂਗੇ ਅਤੇ ਨੋਇਡਾ ਵਾਲੇ ਟਰੈਕਟਰ ਪਲਵਲ ਤਕ ਜਾਣਗੇ । ਅਸੀਂ ਸਰਕਾਰ ਨੂੰ ਸਮਝਾਉਣ ਲਈ ਇਹ ਕਰ ਰਹੇ ਹਾਂ।ਸਿੰਘੂ ਬਾਰਡਰ ’ਤੇ ਕਿਸਾਨਾਂ ਦੇ ਟਰੈਕਟਰ ਮਾਰਚ ਨੂੰ ਦੇਖਦੇ ਹੋਏ ਬਾਰਡਰ ’ਤੇ ਵੱਡੀ ਗਿਣਤੀ ਵਿਚ ਸੁਰੱਖਿਆ ਬਲ ਤਾਇਨਾਤ ਕੀਤਾ ਗਿਆ ਹੈ। ਸਿੰਘੂ ਬਾਰਡਰ ’ਤੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਅੱਜ 43ਵੇਂ ਦਿਨ ਵੀ ਜਾਰੀ ਹੈ। ਇਕ ਪ੍ਰਦਰਸ਼ਨਕਾਰੀ ਨੇ ਦੱਸਿਆ, ‘ ਅੱਜ ਅਸੀਂ ਸਾਰੇ ਕਿਸਾਨ ਟਰੈਕਟਰ ਰੈਲੀ ਕਰਾਂਗੇ। ਸਾਡਾ ਰੂਟ ਇਥੋਂ ਟਿਕਰੀ ਬਾਰਡਰ ਉਸ ਤੋਂ ਬਾਅਦ ਉਥੋਂ ਗਾਜੀਪੁਰ ਬਾਰਡਰ ਹੋਵੇਗਾ। ਅਸੀਂ ਆਪਣਾ ਹੱਕ ਲੈ ਕੇ ਰਹਾਂਗੇ।’